ਹੁਸ਼ਿਆਰਪੁਰ, 9 ਮਈ (ਨਰਿੰਦਰ ਸਿੰਘ ਬੱਡਲਾ)-ਸਮਾਜ ਸੇਵੀ ਭਾਈ ਬਰਿੰਦਰ ਸਿੰਘ ਮਸੀਤੀ ਵਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਭਾਈ ਬਰਿੰਦਰ ਸਿੰਘ ਮਸੀਤੀ ਨੇ ਦੱਸਿਆ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵਲੋਂ ਸਮਾਜ 'ਚ ਅੱਖਾਂ ਦਾਨ, ਸਰੀਰ ਦਾਨ, ਅੰਗ ਦਾਨ ਕਰਨ ਦੇ ਸੰਬੰਧ 'ਚ ਜ਼ਿਲ੍ਹਾ ਹੁਸ਼ਿਆਰਪੁਰ 'ਚ ਜਾਗਿ੍ਤੀ ਲਹਿਰ ਚਲਾਈ ਗਈ ਸੀ, ਜਿਥੇ ਲੋਕਾਂ ਨੂੰ ਮਰਨ ਤੋਂ ਉਪਰੰਤ ਅੱਖਾਂ ਦਾਨ, ਸਰੀਰ ਦਾਨ, ਅੰਗ ਦਾਨ ਕਰਨ ਸੰਬੰਧੀ ਜਾਗਿ੍ਤੀ ਕੈਂਪ ਲਗਾਏ ਗਏ, ਜਿੱਥੇ ਲੋਕਾਂ ਵਲੋਂ ਵੱਧ ਤੋਂ ਵੱਧ ਸਮਾਜ ਸੇਵੀ ਕੰਮਾਂ 'ਚ ਸਹਿਯੋਗ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸਮਾਜ ਸੇਵਾ ਦੇ ਕੰਮਾਂ 'ਚ ਵੱਧ ਤੋਂ ਵੱਧ ਯੋਗਦਾਨ ਦੇ ਰਹੇ ਹਨ ਤੇ ਸੁਸਾਇਟੀਆਂ ਦੀ ਮਦਦ ਲਈ ਅੱਗੇ ਆ ਰਹੇ ਹਨ |