15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜ਼ਿਲ੍ਹੇ 'ਚ ਲਗਾਈ ਦੂਸਰੀ ਕੌਮੀ ਲੋਕ ਅਦਾਲਤ 'ਚ 27,405 ਮਾਮਲਿਆਂ ਦਾ ਮੌਕੇ 'ਤੇ ਨਿਪਟਾਰਾ

Ad Position 21
No active advertisement
ਅਜੀਤ ਡੈਸਕ 10-05-2026
ਹੁਸ਼ਿਆਰਪੁਰ, 9 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਵਲੋਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ. ਏ. ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਨਿਚਰਵਾਰ ਨੂੰ ਜ਼ਿਲ੍ਹੇ ਵਿਚ ਸਾਲ ਦੀ ਦੂਜੀ ਕੌਮੀ ਲੋਕ ਅਦਾਲਤ ਲਗਾਈ ਗਈ | ਇਹ ਲੋਕ ਅਦਾਲਤ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰਜਿੰਦਰ ਅਗਰਵਾਲ ਦੀ ਯੋਗ ਅਗਵਾਈ ਹੇਠ ਲਗਾਈ ਗਈ | ਲੋਕ ਅਦਾਲਤ ਵਿਚ ਹੁਸ਼ਿਆਰਪੁਰ ਵਿਚ ਕੁਲ 20 ਬੈਂਚ ਗਠਿਤ ਕੀਤੇ ਗਏ ਜਿਸ ਵਿਚ ਹੁਸ਼ਿਆਰਪੁਰ ਨਿਆਇਕ ਅਦਾਲਤਾਂ ਦੇ 9 ਬੈਂਚ, ਉਪ ਮੰਡਲ ਦਸੂਹਾ ਵਿਚ 2 ਬੈਂਚ, ਮੁਕੇਰੀਆਂ ਵਿਚ 2 ਬੈਂਚ, ਗੜ੍ਹਸ਼ੰਕਰ 'ਚ 2 ਬੈਂਚ ਅਤੇ ਮਾਲ ਅਦਾਲਤਾਂ ਦੇ 5 ਬੈਂਚ ਸ਼ਾਮਿਲ ਸਨ | ਜ਼ਿਲ੍ਹਾ ਹੁਸ਼ਿਆਰਪੁਰ ਦੀ ਲੋਕ ਅਦਾਲਤ ਵਿਚ 30912 ਮਾਮਲਿਆਂ ਦੀ ਸੁਣਵਾਈ ਹੋਈ ਅਤੇ 27,405 ਕੇਸਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ ਤੇ ਧਿਰਾਂ ਤੋਂ ਕੁੱਲ 78356946 ਰੁਪਏ ਦੇ ਅਵਾਰਡ ਪਾਸ ਕੀਤੇ ਗਏ | ਰਾਸ਼ਟਰੀ ਲੋਕ ਅਦਾਲਤ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਹੁਸ਼ਿਆਰਪੁਰ ਦੇ ਕਰਮਚਾਰੀਆਂ ਅਤੇ ਪੈਰਾ ਲੀਗਲ ਵਲੰਟੀਅਰਾਂ ਵਲੋਂ ਟਰੈਫ਼ਿਕ ਚਲਾਨ ਭਰਨ ਆਏ ਲੋਕਾਂ ਦੀ ਸੁਵਿਧਾ ਲਈ ਵਿਸ਼ੇਸ਼ ਹੈਲਪ ਡੈਸਕ ਲਗਾਏ ਗਏ ਤਾਂ ਜੋ ਅਦਾਲਤਾਂ 'ਚ ਲੰਬਿਤ ਟ੍ਰੈਫ਼ਿਕ ਚਲਾਨਾਂ ਦਾ ਆਸਾਨੀ ਨਾਲ ਭੁਗਤਾਨ ਕੀਤਾ ਜਾ ਸਕੇ | ਇਸ ਦੌਰਾਨ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਨਾਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੀਰਜ ਗੋਇਲ ਨੇ ਲੋਕ ਅਦਾਲਤ ਬੈਂਚਾਂ ਦਾ ਦੌਰਾ ਵੀ ਕੀਤਾ | ਲੋਕ ਅਦਾਲਤ ਨੂੰ ਸਫਲਤਾਪੂਰਵਕ ਮੁਕੰਮਲ ਕਰਵਾਉਣ ਵਿਚ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਪੂਰਾ ਸਹਿਯੋਗ ਦਿੱਤਾ | ਜਾਣਕਾਰੀ ਦਿੰਦੇ ਹੋਏ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਨੀਰਜ ਗੋਇਲ ਨੇ ਦੱਸਿਆ ਕਿ ਲੋਕ ਅਦਾਲਤ ਵਿਚ ਇਕ ਸਿਵਲ ਅਪੀਲ 'ਪ੍ਰਵੀਨ ਕੁਮਾਰ ਬਨਾਮ ਮਨਿੰਦਰ ਸਿੰਘ' ਦਾ ਵੀ ਨਿਪਟਾਰਾ ਕੀਤਾ | ਇਹ ਮਾਮਲਾ ਸਾਲ 2016 ਵਿਚ ਸ਼ੁਰੂ ਹੋਇਆ ਸੀ, ਜਿਸ 'ਚ ਮਨਿੰਦਰ ਸਿੰਘ ਨੇ ਵਿਵਾਦਿਤ ਜਾਇਦਾਦ 'ਤੇ ਕਬਜ਼ੇ ਦਾ ਦਾਅਵਾ ਕਰਦੇ ਹੋਏ ਸਥਾਈ ਹੁਕਮਨਾਮੇ ਲਈ ਮੁਕੱਦਮਾ ਦਾਇਰ ਕੀਤਾ ਗਿਆ ਸੀ | ਬਾਅਦ 'ਚ 04-10-2022 ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕੀਤੀ ਗਈ | ਅੰਤ 04-04-2026 ਨੂੰ ਹੋਈ ਪ੍ਰੀ-ਲੋਕ ਅਦਾਲਤ ਵਿਚ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਹੋ ਗਿਆ, ਜਿਸ ਦੇ ਅਨੁਸਾਰ ਅਪੀਲ ਕਰਤਾ ਪ੍ਰਵੀਨ ਕੁਮਾਰ ਨੂੰ ਪਿੰਡ ਬਨਕਰਨਪੁਰ, ਤਹਿਸੀਲ ਮੁਕੇਰੀਆਂ ਸਥਿਤ ਜਾਇਦਾਦ ਦਾ ਮਾਲਕ ਘੋਸ਼ਿਤ ਕੀਤਾ ਗਿਆ ਅਤੇ ਪ੍ਰਤੀਵਾਦੀ ਮਨਿੰਦਰ ਸਿੰਘ ਤੇ ਉਸ ਦੀ ਮਾਤਾ ਦਾ ਉਸ ਜਾਇਦਾਦ 'ਤੇ ਕੋਈ ਅਧਿਕਾਰ ਨਹੀਂ ਮੰਨਿਆ ਗਿਆ | ਨਾਲ ਹੀ ਅਪੀਲਕਰਤਾ ਨੂੰ ਮਾਲ ਰਿਕਾਰਡ ਵਿਚ ਸੋਧ ਕਰਵਾਉਣ ਦਾ ਅਧਿਕਾਰ ਵੀ ਦਿੱਤਾ ਗਿਆ | ਇਸ ਮਾਮਲੇ ਦਾ ਅੰਤਿਮ ਨਿਪਟਾਰਾ ਅੱਜ ਰਾਸ਼ਟਰੀ ਲੋਕ ਅਦਾਲਤ ਦੇ ਬੈਂਚ ਨੰਬਰ-2 ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਪ੍ਰਭਜੋਤ ਸਿੰਘ ਕਲੇਕਾ ਨੇ ਕੀਤਾ | ਇਸ ਤੋਂ ਇਲਾਵਾ 'ਅਸ਼ੋਕ ਕੁਮਾਰ ਬਨਾਮ ਮਨਮੋਹਨ ਸਿੰਘ' ਕੇਸ ਵਿਚ ਇਕ ਹੋਰ ਕਿਰਾਇਆ ਅਪੀਲ ਮਾਮਲੇ ਦਾ ਵੀ ਨਿਪਟਾਰਾ ਕੀਤਾ | ਇਹ ਮਾਮਲਾ ਸਾਲ 2018 ਵਿਚ ਸ਼ੁਰੂ ਹੋਇਆ ਸੀ, ਜਦ ਮਕਾਨ ਮਾਲਿਕ ਮਨਮੋਹਨ ਸਿੰਘ ਨੇ ਕਿਰਾਏਦਾਰ ਅਸ਼ੋਕ ਕੁਮਾਰ ਖ਼ਿਲਾਫ਼ ਨਿੱਜੀ ਜ਼ਰੂਰਤ ਤੇ ਕਿਰਾਇਆ ਨਾ ਦੇਣ ਦੇ ਆਧਾਰ 'ਤੇ ਬੇਦਖ਼ਲੀ ਪਟੀਸ਼ਨ ਦਾਇਰ ਕੀਤੀ ਸੀ | ਰੈਂਟ ਕੰਟਰੋਲਰ ਦੁਆਰਾ 31-05-2024 ਨੂੰ ਪਾਸ ਕੀਤੇ ਹੁਕਮ ਖ਼ਿਲਾਫ਼ ਇਹ ਅਪੀਲ ਦਾਇਰ ਕੀਤੀ ਗਈ ਸੀ | ਅੰਤ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਦੇ ਯਤਨਾਂ ਨਾਲ ਪ੍ਰੀ-ਲੋਕ ਅਦਾਲਤ 'ਚ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਹੋ ਗਿਆ ਅਤੇ ਅੱਜ ਲੋਕ ਅਦਾਲਤ ਦੇ ਬੈਂਚ ਨੰਬਰ-2 ਵਲੋਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਭਜੋਤ ਸਿੰਘ ਨੇ ਉਕਤ ਸਮਝੌਤੇ ਦੇ ਆਧਾਰ 'ਤੇ ਮਾਮਲੇ ਦਾ ਅੰਤਿਮ ਨਿਪਟਾਰਾ ਕਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਦਾਤਾਰਪੁਰ ਵਿਖੇ ਮਹਾਰਾਣਾ ਪ੍ਰਤਾਪ ਜੈਅੰਤੀ ਮਨਾਈ ਅਗਲੀ ਖ਼ਬਰ ਪੁਰਾਣੇ ਸਕੇਲ, ਪੁਰਾਣੀ ਪੈਨਸ਼ਨ ਤੇ ਭੱਤੇ ਬਹਾਲੀ ਮੋਰਚੇ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ 17 ਨੂੰ
Ad Position 24