ਦਸੂਹਾ, 9 ਮਈ (ਭੁੱਲਰ)-ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੇ ਅਹੁਦੇਦਾਰ ਦੀ ਮੀਟਿੰਗ ਪੈਨਸ਼ਨਰ ਭਵਨ ਦਸੂਹਾ ਵਿਖੇ ਦਲਬੀਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਬੁਲਾਰਿਆਂ ਬਾਬੂ ਰਾਮ ਸ਼ਰਮਾ, ਗੁਰਮੀਤ ਸਿੰਘ, ਅਵਤਾਰ ਸਿੰਘ, ਸਤਪਾਲ ਸ਼ਰਮਾ, ਧਰਮਪਾਲ ਖੁਣ ਖੁਣ ਕਲਾ, ਫ਼ਕੀਰ ਸਿੰਘ, ਬਲਿੰਦਰ ਸਿੰਘ, ਵਿਜੇ ਕੁਮਾਰ, ਸੁਰਿੰਦਰ ਕੁਮਾਰ, ਕਰਮ ਸਿੰਘ, ਕੁਲਵਿੰਦਰ ਸਿੰਘ ਨੇ ਆਪਣੇ ਵਿਚਾਰਾਂ 'ਚ 8 ਅਪ੍ਰੈਲ ਨੂੰ ਹਾਈ ਕੋਰਟ ਵਲੋਂ ਮੁਲਾਜ਼ਮ ਪੈਨਸ਼ਨਰ ਦੇ ਪੇ ਕਮਿਸ਼ਨ ਦਾ ਬਕਾਇਆ ਯਕ ਮੁਸ਼ਤ ਦੇਣ ਤੇ 16 ਫ਼ੀਸਦੀ ਡੀ. ਏ. ਤੇ ਡੀ. ਏ. ਦਾ ਬਕਾਇਆ ਦੇਣ ਤੇ ਜੱਜ ਵਲੋਂ ਦਿੱਤੇ ਗਏ ਇਤਿਹਾਸਕ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ | ਦਲਬੀਰ ਸਿੰਘ ਪ੍ਰਧਾਨ ਨੇ ਆਪਣੇ ਭਾਸ਼ਨ ਵਿਚ ਦੱਸਿਆ ਕਿ ਆਉਣ ਵਾਲਾ ਸਮਾਂ ਨਵੀਆਂ ਭਰਤੀਆਂ ਅਤੇ ਮੁਲਾਜ਼ਮ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਬਰਕਰਾਰ ਰੱਖਣ ਲਈ ਤਿੱਖੇ ਸੰਘਰਸ਼ ਕਰਕੇ ਤੇ ਲੋਕਾਂ ਨੂੰ ਵੀ ਜਾਗਰੂਕ ਕਰਨਾ ਹੋਵੇਗਾ | ਇਸ ਮੌਕੇ ਪਵਨ ਕੁਮਾਰ, ਗੁਰਮੀਤ ਸਿੰਘ, ਪੁਸ਼ਪਿੰਦਰ ਕੁਮਾਰ, ਨਿਰਮਲ ਸਿੰਘ, ਪਰਮਜੀਤ ਸਿੰਘ, ਚਮਨ ਲਾਲ, ਚੰਨਣ ਸਿੰਘ, ਸੁਰਿੰਦਰ ਸਿੰਘ ਨੇਕੀ, ਧਰਮਪਾਲ ਸਿੰਘ, ਤਰਸੇਮ ਸਿੰਘ, ਕਿ੍ਸ਼ਨ ਦੇਵ, ਸੁਖਦੇਵ ਸਿੰਘ, ਹਰਜੀਤ ਸਿੰਘ, ਸ਼ਿਵ ਕੁਮਾਰ, ਪ੍ਰਮੋਦ ਕੁਮਾਰ, ਉਪਕਾਰ ਸਿੰਘ, ਪਰਵਿੰਦਰ ਸਿੰਘ, ਕੁਲਦੀਪ ਚੰਦ, ਸਵਰਨ ਸਿੰਘ, ਰਮੇਸ਼ ਚੰਦਰ, ਧਰਮਪਾਲ, ਗੁਰਦਿਆਲ ਸਿੰਘ, ਕੁਲਦੀਪ ਚੰਦ, ਦਿਆਲ ਚੰਦ, ਸੁਰਜਨਦਾਸ, ਜਗਜੀਤ ਸਿੰਘ, ਰੁਲੀਆ ਸਿੰਘ, ਜਸਵੀਰ ਸਿੰਘ, ਵਰਿੰਦਰ ਸਿੰਘ, ਭਾਗਮਲ, ਸ਼ਾਂਤੀ ਸਰੂਪ, ਜਸਵੀਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ | ਅੰਤ 'ਚ ਪ੍ਰਧਾਨ ਵਲੋਂ ਹਾਜ਼ਰ ਸਾਥੀਆਂ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ |