15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬ ਸਰਕਾਰ ਵਲੋਂ ਬੇਅਦਬੀ ਘਟਨਾਵਾਂ ਨੂੰ ਰੋਕਣ 'ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਚੁੱਕਿਆ ਕਦਮ ਸ਼ਲਾਘਾਯੋਗ-ਬਾਹਲਾ, ਸੈਡੀ

Ad Position 21
No active advertisement
ਅਜੀਤ ਡੈਸਕ 10-05-2026
ਦਸੂਹਾ, 9 ਮਈ (ਭੁੱਲਰ)-ਡਾਇਰੈਕਟਰ ਪੰਜਾਬ ਸਟੇਟ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟਡ ਕਸ਼ਮੀਰ ਸਿੰਘ ਵਾਹਲਾ ਤੇ ਆਮ ਆਦਮੀ ਪਾਰਟੀ ਦੇ ਐਨ. ਆਰ. ਆਈ. ਵਿੰਗ ਆਸਟ੍ਰੇਲੀਆ ਦੇ ਪੀ. ਏ. ਸੀ. ਮੈਂਬਰ ਸੰਦੀਪ ਸਿੰਘ ਸੈਡੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਨੇ ਬੇਅਦਬੀ ਘਟਨਾਵਾਂ ਨੂੰ ਰੋਕਣ ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਵਾਉਣ ਲਈ ਇਤਿਹਾਸਿਕ ਚੁੱਕਿਆ ਕਦਮ ਸ਼ਲਾਘਾਯੋਗ ਕਦਮ ਹੈ | ਉਨ੍ਹਾਂ ਕਿਹਾ ਕਿ ਬੇਅਦਬੀ ਸੋਧ ਬਿਲ ਕਾਨੂੰਨ ਦੀ ਉਲੰਘਣਾ ਕਰਨ ਦੀ 5 ਸਾਲ ਸਜ਼ਾ ਹੋਵੇਗੀ ਜਦ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਲਈ 7 ਤੋਂ 20 ਸਾਲ ਦੀ ਸਜ਼ਾ ਭੁਗਤਣੀ ਪਵੇਗੀ | ਉਨ੍ਹਾਂ ਕਿਹਾ ਕਿ ਇਸ ਬੇਅਦਬੀ ਸੋਧ ਬਿੱਲ ਤਹਿਤ ਦੋਸ਼ੀ ਦੀ ਜ਼ਮਾਨਤ ਨਹੀਂ ਹੋਵੇਗੀ ਅਤੇ ਉਸ ਨੂੰ ਉਮਰ ਭਰ ਕੈਦ ਵਿਚ ਰਹਿਣਾ ਪਵੇਗਾ | ਡਾਇਰੈਕਟਰ ਵਾਹਲਾ ਨੇ ਬੇਅਦਬੀ ਸੋਧ ਬਿੱਲ ਦੀ ਸ਼ਲਾਘਾ ਕੀਤੀ | ਇਸ ਮੌਕੇ ਹਰਮੀਤ ਸਿੰਘ ਅÏਲਖ, ਹੈੱਡ ਮਾਸਟਰ ਇਕਬਾਲ ਸਿੰਘ ਜੰਡੌਰ, ਸੁਖਦੇਵ ਸਿੰਘ ਗਿੱਲ, ਏਕਮ ਸਿੰਘ ਜੰਡੋਰ, ਪਿ੍ੰਸ ਜੰਡੌਰ, ਹਰਮਿੰਦਰ ਸਿੰਘ ਰਾਜਾ, ਅੰਮਿ੍ਤਪਾਲ ਸਿੰਘ ਜੰਡੌਰ, ਜਰਨੈਲ ਸਿੰਘ, ਵਰਿੰਦਰ ਸਿੰਘ, ਵਿਪਨ ਮਹਿਤਾ, ਕੁਲਵਿੰਦਰ ਸਿੰਘ ਕਿੰਦਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਦਿਨ ਵੇਲੇ ਟਿੱਪਰਾਂ 'ਤੇ ਪਾਬੰਦੀ' ਸੰਬੰਧੀ ਡੀ. ਸੀ. ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣਦੇ ਟਿੱਪਰਾਂ ਵਾਲੇ ਅਗਲੀ ਖ਼ਬਰ ਪੰਜਾਬ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਦਸੂਹਾ ਦੇ ਅਹੁਦੇਦਾਰਾਂ ਦੀ ਮੀਟਿੰਗ
Ad Position 24