15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

'ਦਿਨ ਵੇਲੇ ਟਿੱਪਰਾਂ 'ਤੇ ਪਾਬੰਦੀ' ਸੰਬੰਧੀ ਡੀ. ਸੀ. ਦੇ ਹੁਕਮਾਂ ਨੂੰ ਟਿੱਚ ਨਹੀਂ ਜਾਣਦੇ ਟਿੱਪਰਾਂ ਵਾਲੇ

Ad Position 21
No active advertisement
ਅਜੀਤ ਡੈਸਕ 10-05-2026
ਗੜ੍ਹਸ਼ੰਕਰ, 9 ਮਈ (ਧਾਲੀਵਾਲ)-ਗੜ੍ਹਸ਼ੰਕਰ ਇਲਾਕੇ 'ਚ ਪੁਲਿਸ ਵਾਲਿਆਂ ਨਾਲੋਂ ਵੱਧ ਟਿੱਪਰਾਂ ਦੇ ਚਾਲਕਾਂ ਤੇ ਉਨ੍ਹਾਂ ਦੇ ਮਾਲਕਾਂ ਦੀ ਚੱਲਦੀ ਵੇਖਣ ਨੂੰ ਮਿਲ ਰਹੀ ਹੈ | ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਗੜ੍ਹਸ਼ੰਕਰ ਸ਼ਹਿਰ ਰਸਤੇ ਨੰਗਲ ਰੋਡ 'ਤੇ ਦਿਨ ਵੇਲੇ ਟਿੱਪਰਾਂ ਤੇ ਮਾਈਨਿੰਗ ਮਟੀਰੀਅਲ ਨਾਲ ਸੰਬੰਧਿਤ ਵਾਹਨਾਂ ਦੇ ਚੱਲਣ 'ਤੇ ਪਾਬੰਦੀ ਲਗਾਈ ਹੋਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਡੀ. ਸੀ. ਵਲੋਂ ਜਾਰੀ ਹੁਕਮਾਂ ਨੂੰ ਇਹ ਟਿੱਪਰਾਂ ਵਾਲੇ ਟਿੱਚ ਨਹੀਂ ਜਾਣ ਰਹੇ ਤੇ ਦਿਨ ਵੇਲੇ ਪੁਲਿਸ ਦੇ ਡਰ ਤੋਂ ਬੇਖ਼ੌਫ਼ ਸ਼ਹਿਰ 'ਚ ਦਿਨ ਵੇਲੇ ਲਗਾਤਾਰ ਟਿੱਪਰ ਦੌੜਾ ਰਹੇ ਹਨ | ਜੇਜੋਂ ਨਵਾਂਸ਼ਹਿਰ ਰੇਲ ਗੱਡੀ ਸ਼ੁਰੂ ਹੋ ਜਾਣ ਨਾਲ ਸ਼ਹਿਰ ਵਿਚ ਟ੍ਰੈਫਿਕ ਸਮੱਸਿਆ 'ਚ ਵਾਧਾ ਹੋ ਗਿਆ ਹੈ | ਅਜਿਹੇ ਹਾਲਾਤਾਂ 'ਚ ਦਿਨ ਵੇਲੇ ਟਿੱਪਰ ਚਾਲਕਾਂ ਵਲੋਂ ਪਾਬੰਦੀ ਦੇ ਬਾਵਜੂਦ ਸ਼ਹਿਰ ਵਿਚ ਦਾਖਲ ਹੋਣ ਨਾਲ ਟ੍ਰੈਫਿਕ ਨੂੰ ਹੋਰ ਵੀ ਪ੍ਰਭਾਵਿਤ ਕੀਤਾ ਜਾ ਰਿਹਾ ਹੈ | ਹੈਰਾਨੀ ਦੀ ਗੱਲ ਹੈ ਕਿ ਸ਼ਹਿਰ ਦੇ ਨੰਗਲ ਚੌਕ 'ਚ ਪੁਲਿਸ ਮੁਲਾਜ਼ਮ ਤਾਇਨਾਤ ਹੋਣ ਦੇ ਬਾਵਜੂਦ ਇਹ ਟਿੱਪਰਾਂ ਵਾਲੇ ਪੁਲਿਸ ਦੇ ਡਰ ਤੋਂ ਬੇਪ੍ਰਵਾਹ ਹੋ ਕੇ ਨੰਗਲ ਚੌਕ ਵਿਚਦੀ ਨੰਗਲ ਰੋਡ ਵੱਲ ਨੂੰ ਜਾਂਦੇ ਆਮ ਵੇਖੇ ਜਾ ਸਕਦੇ ਹਨ | ਜਦੋਂ ਕਦੇ ਚੌਕ 'ਚ ਟ੍ਰੈਿ ਫਕ ਮੁਲਾਜ਼ਮ ਨਾ ਹੋਵੇ ਤਾਂ ਇਨ੍ਹਾਂ ਟਿੱਪਰਾਂ ਵਾਲਿਆਂ ਦੀ ਮੌਜਾਂ ਲੱਗੀਆਂ ਵੇਖਣ ਨੂੰ ਮਿਲ ਜਾਂਦੀਆਂ ਹਨ | ਦਿਨ ਵੇਲੇ ਖ਼ਾਸਕਰ ਦੁਪਹਿਰ ਸਮੇਂ ਇਕ ਨਹੀਂ ਸਗੋਂ ਅਨੇਕਾਂ ਟਿੱਪਰ ਚਾਲਕ ਡੀ. ਸੀ. ਦੇ ਹੁਕਮਾਂ ਨੂੰ ਅੰਗੂਠਾ ਦਿਖਾਉਂਦੇ ਹੋਏ ਆਪਣੀ ਮਨਮਾਨੀ ਕਰਦੇ ਹਨ | ਟ੍ਰੈਫਿਕ ਮੁਲਾਜ਼ਮ ਭਾਵੇਂ ਪਾਬੰਦੀ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਹਰ ਸੰਭਵ ਹੀਲਾ ਵਰਤਦੇ ਹਨ, ਪਰ ਟਿੱਪਰਾਂ ਵਾਲਿਆਂ ਦੇ ਮਨਮਾਨੀ ਬਹੁਤ ਵਾਰ ਉਨ੍ਹਾਂ 'ਤੇ ਭਾਰੂ ਪੈਂਦੀ ਵੇਖਣ ਨੂੰ ਮਿਲ ਜਾਂਦੀ ਹੈ | ਸੀਨੀਅਰ ਪੁਲਿਸ ਅਧਿਕਾਰੀਆਂ ਵਲੋਂ ਇਸ ਮਾਮਲੇ 'ਚ ਸਖ਼ਤੀ ਨਾ ਕੀਤੇ ਜਾਣ ਦੇ ਚੱਲਦਿਆਂ ਟਿੱਪਰਾਂ ਵਾਲਿਆਂ ਦੇ ਹੌਸਲੇ ਹੋਰ ਵੀ ਬੁਲੰਦ ਵੇਖਣ ਨੂੰ ਮਿਲਦੇ ਹਨ | ਮਾਮਲੇ 'ਚ ਸੰਬੰਧੀ ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਨੇ ਕਿਹਾ ਕਿ ਪਾਬੰਦੀ ਦੇ ਹੁਕਮਾਂ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੋਰ ਵੀ ਸਖ਼ਤੀ ਕਰਦਿਆਂ ਟਿੱਪਰਾਂ ਨੂੰ ਸ਼ਹਿਰ ਵਿਚ ਹੀ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਹਰਦਿਆਲ ਸਿੰਘ ਨੇ ਬਤੌਰ ਟ੍ਰੇਨਿੰਗ ਅਫ਼ਸਰ ਅਹੁਦਾ ਸੰਭਾਲਿਆ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਬੇਅਦਬੀ ਘਟਨਾਵਾਂ ਨੂੰ ਰੋਕਣ 'ਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਚੁੱਕਿਆ ਕਦਮ ਸ਼ਲਾਘਾਯੋਗ...
Ad Position 24