05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਤਾਰਾਂ ਦੀ ਲਪੇਟ 'ਚ ਆਉਣ ਨਾਲ ਪਿਉ ਦੀ ਮੌਤ, ਪੁੱਤਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 12-05-2026
ਮਾਹਿਲਪੁਰ, 11 ਮਈ (ਰਜਿੰਦਰ ਸਿੰਘ)-ਬੀਤੀ ਦੇਰ ਰਾਤ ਮਾਹਿਲਪੁਰ ਵਿਖੇ ਫਗਵਾੜਾ ਰੋਡ 'ਤੇ ਇਕ ਮੋਟਰਸਾਈਕਲ 'ਤੇ ਸਵਾਰ ਪਿਉ-ਪੁੱਤ ਸੜਕ 'ਤੇ ਡਿੱਗੀਆਂ ਤਾਰਾ ਦੀ ਲਪੇਟ 'ਚ ਆਉਣ ਨਾਲ ਪਿਤਾ ਦੀ ਮੌਤ ਹੋ ਗਈ ਜਦ ਕਿ ਪੁੱਤਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਪਿੰਡ ਨੰਗਲ ਖਿਡਾਰੀਆਂ ਦੇ ਵਾਸੀ ਪਵਨ ਕੁਮਾਰ ਉਰਫ਼ ਮੋਹਿਤ ਨੇ ਦੱਸਿਆ ਕਿ ਉਹ ਤੇ ਉਸ ਪਿਤਾ ਗੁਰਮੀਤ ਚੰਦ ਮਾਹਿਲਪੁਰ ਵਿਖੇ ਸੈਲੂਨ ਦੀ ਦੁਕਾਨ ਕਰਦੇ ਹਨ ਤੇ ਬੀਤੀ ਰਾਤ ਕਰੀਬ 11 ਵਜੇ ਦੇ ਕਰੀਬ ਉਹ ਆਪਣੇ ਮੋਟਰ ਸਾਈਕਲ ਪੀ. ਬੀ. 07.ਬੀ.ਜ਼ੈਡ. 6297 'ਤੇ ਆਪਣੇ ਪਿੰਡ ਨੂੰ ਵਾਪਸ ਜਾ ਰਹੇ ਸਨ | ਉਸ ਨੇ ਦੱਸਿਆ ਕਿ ਉਹ ਅਜੇ ਥੋੜੀ ਹੀ ਦੂਰ ਗਏ ਸਨ ਉਨ੍ਹਾਂ ਦਾ ਮੋਟਰਸਾਈਕਲ ਅਚਾਨਕ ਸੜਕ 'ਤੇ ਡਿੱਗੀਆਂ ਤਾਰਾਂ ਦੀ ਲਪੇਟ 'ਚ ਆ ਗਿਆ ਤੇ ਉਹ ਸੜਕ 'ਤੇ ਡਿਗ ਪਏ ਤੇ ਜ਼ਖ਼ਮੀ ਹੋ ਗਏ | ਉਸ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਆਂਦਾ ਜਿਥੇ ਉਸ ਦੇ ਪਿਤਾ ਗੁਰਮੀਤ ਚੰਦ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਰੈਫ਼ਰ ਕਰ ਦਿੱਤਾ ਉਸ ਦੇ ਪਿਤਾ ਦੀ ਰਸਤੇ 'ਚ ਮੌਤ ਹੋ ਗਈ | ਤਾਰਾਂ ਸੰਬੰਧੀ ਰਵਿੰਦਰ ਸਿੰਘ ਐਸ. ਡੀ. ਓ. ਮਾਹਿਲਪੁਰ ਦੱਸਿਆ ਕਿ ਤਾਰਾਂ ਬਿਜਲੀ ਦੀਆਂ ਨਹੀਂ ਸਨ | ਥਾਣਾ ਮੁਖੀ ਰਮਨਦੀਪ ਕੌਰ ਨੇ ਦੱਸਿਆ ਕਿ ਇਹ ਤਾਰਾਂ ਉਥੇ ਦੇ ਦੁਕਾਨਦਾਰਾਂ ਦੇ ਜਰਨੇਟਰ ਤੇ ਹੋਰ ਕੇਬਲ ਦੀਆਂ ਸਨ | ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਦੋ ਸਾਲ ਤੋਂ ਅਧੂਰੀ ਪਈ ਪੰਚਾਇਤ ਘਰ ਦੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ ਅਗਲੀ ਖ਼ਬਰ ਪੱਛਮੀ ਬੰਗਾਲ 'ਚ ਭਾਜਪਾ ਦੀ ਡਬਲ ਇੰਜਣ ਸਰਕਾਰ ਬਣਨ ਨਾਲ ਵਿਕਾਸ ਦੇ ਨਵੇਂ ਰਸਤੇ ਖੁੱਲ੍ਹਣਗੇ-ਖੰਨਾ
Ad Position 24