05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦੋ ਸਾਲ ਤੋਂ ਅਧੂਰੀ ਪਈ ਪੰਚਾਇਤ ਘਰ ਦੀ ਇਮਾਰਤ ਬਣੀ ਨਸ਼ੇੜੀਆਂ ਦਾ ਅੱਡਾ

Ad Position 21
No active advertisement
ਅਜੀਤ ਡੈਸਕ 12-05-2026
ਬੀਣੇਵਾਲ, 11 ਮਈ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਨੈਣਵਾਂ 'ਚ ਬਣ ਰਹੀ ਪੰਚਾਇਤ ਘਰ ਦੀ ਇਮਾਰਤ ਦੋ ਸਾਲ ਤੋਂ ਅਧੂਰੀ ਪਈ ਹੋਣ ਕਾਰਨ ਇਹ ਅਧੂਰੀ ਇਮਾਰਤ ਨਸ਼ੇੜੀਆਂ ਤੇ ਬੇਸਹਾਰਾ ਪਸ਼ੂਆਂ ਦਾ ਅੱਡਾ ਬਣ ਕੇ ਰਹਿ ਗਈ ਹੈ | ਸਾਬਕਾ ਸਰਪੰਚ ਰੌਸ਼ਨ ਲਾਲ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਪੰਚਾਇਤ ਘਰ ਦੀ ਇਮਾਰਤ ਲਈ 20 ਲੱਖ ਰੁਪਏ ਆਏ ਸਨ, ਜਿਸ ਦਾ ਕੁਝ ਕੰਮ ਪੰਚਾਇਤ ਨੇ ਕਰਵਾਇਆ ਸੀ ਤੇ ਬਾਕੀ ਕੰਮ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਪ੍ਰਬੰਧਕ ਜੇ. ਈ. ਵਲੋਂ ਕਰਵਾਇਆ ਗਿਆ | ਉਨ੍ਹਾਂ ਕਿਹਾ ਕਿ ਕਰੀਬ 12 ਲੱਖ ਰੁਪਏ ਪੰਚਾਇਤ ਨੇ ਖ਼ਰਚੇ ਜਦ ਕਿ ਬਾਕੀ 8 ਲੱਖ ਰੁਪਏ ਪ੍ਰਬੰਧਕ ਵਲੋਂ ਖ਼ਰਚੇ ਗਏ ਹੁਣ ਕਰੀਬ ਦੋ ਸਾਲ ਤੋਂ ਗਰਾਂਟ ਨਾ ਆਉਣ ਕਰਕੇ ਕੰਮ ਬੰਦ ਪਿਆ ਹੈ | ਇਸ ਸੰਬੰਧੀ ਸੰਪਰਕ ਕਰਨ 'ਤੇ ਬੀ. ਡੀ. ਪੀ. ਓ. ਮਨਜਿੰਦਰ ਕੌਰ ਨੇ ਦੱਸਿਆ ਕਿ ਇਸ ਪੰਚਾਇਤ ਘਰ ਦੀ ਇਮਾਰਤ ਦੀ ਕੁਲ 40 ਲੱਖ ਰੁਪਏ ਦਾ ਪ੍ਰਾਜੈਕਟ ਹੈ, ਜਿਸ ਦੀ ਗਰਾਂਟ ਵੀਹ ਲੱਖ ਰੁਪਏ ਆ ਗਏ ਸਨ ਜਦ ਕਿ ਬਾਕੀ ਰਕਮ ਵੀਹ ਲੱਖ ਰੁਪਏ ਦੀ ਗਰਾਂਟ ਨਾ ਆਉਣ ਕਰਕੇ ਇਮਾਰਤ ਪੂਰੀ ਨਹੀਂ ਹੋ ਸਕੀ | ਪਿੰਡ ਦੇ ਕੁੱਝ ਲੋਕਾਂ ਨੇ ਮੌਕੇ 'ਤੇ ਦੱਸਿਆ ਕਿ ਇਸ ਥਾਂ 'ਤੇ ਪਹਿਲਾ ਵੀ ਇਕ ਪੰਚਾਇਤ ਘਰ ਸਾਲ 2002 ਵਿਚ ਬਣਿਆ ਸੀ | ਜੋ ਇਕ ਇਮਾਰਤ ਪੰਚਾਇਤ ਵਲੋਂ ਢਾਹ ਦਿੱਤੀ ਗਈ ਪਰ ਇਸ ਇਮਾਰਤ ਨੂੰ ਢਾਹੁਣ ਹੰਬੰਧੀ ਕੋਈ ਮਨਜ਼ੂਰੀ ਨਹੀਂ ਲਈ ਗਈ | ਉਸਾਰੀ ਅਧੀਨ ਪੰਚਾਇਤ ਘਰ ਦੇ ਸਾਰੇ ਕਮਰਿਆਂ 'ਚ ਬੇਸਹਾਰਾ ਪਸ਼ੂਆਂ ਦਾ ਗੋਹਾ ਖਿਲਰਿਆ ਪਿਆ ਸੀ ਜਦ ਕਿ ਇਕ ਕਮਰੇ ਦੇ ਕੋਨੇ 'ਚ ਕੁੱਝ ਸਰਿੰਜਾਂ ਖਿਲਰੀਆਂ ਪਈਆਂ ਸਨ, ਜਿਨ੍ਹਾਂ ਤੋਂ ਲੱਗਦਾ ਸੀ ਕਿ ਇਸ ਇਮਾਰਤ ਵਿਚ ਵੇਲੇ ਕੁਵੇਲੇ ਨਸ਼ੇੜੀ ਨਸ਼ਾ ਕਰਦੇ ਹੋਣਗੇ | ਲੋਕਾਂ ਦੀ ਮੰਗ ਹੈ ਕਿ ਇਸ ਪੰਚਾਇਤ ਘਰ ਦੀ ਅਧੂਰੀ ਇਮਾਰਤ ਨੂੰ ਮੁਕੰਮਲ ਕੀਤਾ ਜਾਵੇ ਤਾਂ ਜੋ ਪੰਚਾਇਤ ਦੀਆਂ ਮੀਟਿੰਗਾਂ ਲਈ ਤਿਆਰ ਹੋ ਜਾਵੇ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਵਲੋਂ ਹੜਤਾਲ ਸ਼ੁਰੂ ਅਗਲੀ ਖ਼ਬਰ ਤਾਰਾਂ ਦੀ ਲਪੇਟ 'ਚ ਆਉਣ ਨਾਲ ਪਿਉ ਦੀ ਮੌਤ, ਪੁੱਤਰ ਜ਼ਖ਼ਮੀ
Ad Position 24