05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਟਰੂ ਲਾਈਟ ਪਬਲਿਕ ਹਾਈ ਸਕੂਲ ਨਸਰਾਲਾ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 12-05-2026
ਨਸਰਾਲਾ, 11 ਮਈ (ਸਤਵੰਤ ਸਿੰਘ ਥਿਆੜਾ)-ਟਰੂ ਲਾਈਟ ਪਬਲਿਕ ਹਾਈ ਸਕੂਲ ਨਸਰਾਲਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਤੇ ਸਕੂਲ ਦੇ ਸਾਰੇ ਵਿਦਿਆਰਥੀ 75.8 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ | ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸੁਖਜੀਤ ਕੌਰ ਥਿਆੜਾ ਨੇ ਕਿਹਾ ਕਿ ਵਿਦਿਆਰਥਣ ਪ੍ਰੀਆ ਨੇ ਦਸਵੀਂ ਜਮਾਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ 'ਚ 94 ਫ਼ੀਸਦੀ ਅੰਕ ਲੈ ਕੇ ਸਕੂਲ 'ਚੋਂ ਪਹਿਲਾ, ਦੂਜੇ ਸਥਾਨ 'ਤੇ ਰਹਿਣ ਵਾਲੀ ਸਾਖ਼ਸੀ ਖੋਸਲਾ 91.54 ਫ਼ੀਸਦੀ ਅੰਕ, ਵਿਦਿਆਰਥਣ ਮਨਿੰਦਰਦੀਪ ਕੌਰ 91. 08 ਅੰਕ ਲੈ ਕੇ ਤੀਜੇ ਸਥਾਨ ਅਤੇ ਕਲਪਨਾ 90.77 ਫ਼ੀਸਦੀ ਅੰਕ ਲੈ ਕੇ ਚੌਥੇ ਸਥਾਨ 'ਤੇ ਰਹੀ ਹੈ | ਇਸ ਮੌਕੇ ਸਕੂਲ ਦੇ ਕਾਰਜ ਕਰਤਾ ਕਮਲਪ੍ਰੀਤ ਸਿੰਘ ਥਿਆੜਾ ਤੇ ਮੈਡਮ ਨਵਦੀਪ ਕੌਰ ਥਿਆੜਾ ਨੇ ਦੱਸਿਆ ਕਿ ਇਸ ਵਾਰ ਕੁਲ 20 ਵਿਦਿਆਰਥੀਆਂ ਵਲੋਂ ਪ੍ਰੀਖਿਆ ਦਿੱਤੀ ਗਈ ਸੀ ਤੇ ਇਸ ਸਕੂਲ ਦੇ ਸਮੂਹ ਸਕੂਲ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਨ੍ਹਾਂ ਦੀ ਬਦੌਲਤ ਵਿਦਿਆਰਥੀਆਂ ਨੇ ਨਾਮਣਾ ਖੱਟਿਆ ਹੈ | ਇਸ ਚੰਗੇ ਨਤੀਜੇ ਲਈ ਮੁੱਖ ਅਧਿਆਪਕ ਸੁਖਜੀਤ ਕੌਰ, ਮੈਡਮ ਦਲਜੀਤ ਕੌਰ, ਗੁਰਜੀਤ ਸਿੰਘ, ਬਲਵਿੰਦਰ ਪਾਲ, ਸ਼ਵਿੰਦਰ ਸਿੰਘ, ਬਲਜੀਤ ਕੌਰ, ਪੂਜਾ ਰਾਣੀ, ਕੰਚਨ ਬਾਲਾ, ਸਰਬਜੀਤ ਕੌਰ ਸ਼ਮਾਲੀ, ਹਰਦੀਪ ਕੌਰ, ਗੁਰਜੀਤ ਕੌਰ, ਰਾਜਵੰਤ ਕੌਰ, ਹਰਦੀਪ ਕੌਰ, ਗੀਤਾ, ਨੈਨੀ ਸ਼ਰਮਾ, ਸੁਖਵੀਰ ਕੌਰ, ਨੀਲਮ ਰਾਣੀ, ਲਵਪ੍ਰੀਤ ਕੌਰ, ਅਸ਼ੂ ਕਰਾਰੀਆ, ਕੰਚਨ ਸ਼ਰਮਾ, ਪ੍ਰੀਆ ਬੇਵੀ, ਰੇਨੂ ਗਿਰੀ ਆਦਿ ਨੇ ਸਮੂਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪਲਾਹੜ ਸਕੂਲ ਦਾ ਅਦਿੱਤਿਆ ਭਾਰਦਵਾਜ ਬੋਰਡ ਦੀ ਮੈਰਿਟ ਸੂਚੀ ਵਿਚ ਅਗਲੀ ਖ਼ਬਰ ਖ਼ਾਲਸਾ ਸਕੂਲ ਗੜ੍ਹਦੀਵਾਲਾ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24