05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪਲਾਹੜ ਸਕੂਲ ਦਾ ਅਦਿੱਤਿਆ ਭਾਰਦਵਾਜ ਬੋਰਡ ਦੀ ਮੈਰਿਟ ਸੂਚੀ ਵਿਚ

Ad Position 21
No active advertisement
ਅਜੀਤ ਡੈਸਕ 12-05-2026
ਰਾਮਗੜ੍ਹ ਸੀਕਰੀ, 11 ਮਈ (ਕਟੋਚ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ ਦੇ ਹੋਣਹਾਰ ਵਿਦਿਆਰਥੀ ਅਦਿਤਿਆ ਭਾਰਦਵਾਜ ਪੁੱਤਰ ਸੁਸ਼ੀਲ ਕੁਮਾਰ ਨੇ ਬੋਰਡ ਦੀ ਮੈਰਿਟ ਸੂਚੀ 'ਚ ਜਗਾ ਬਣਾ ਕੇ ਆਪਣੇ ਸਕੂਲ, ਇਲਾਕੇ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਪ੍ਰਮੁੱਖ ਗੁਰਮੇਲ ਸਿੰਘ ਨੇ ਦੱਸਿਆ ਕਿ ਹੋਣਹਾਰ ਅਦਿਤਿਆ ਭਾਰਦਵਾਜ ਨੇ 626/450 (96.31%) ਅੰਗ ਹਾਸਿਲ ਕਰਕੇ ਸੂਬੇ ਵਿਚ 19ਵਾਂ ਮੈਰਿਟ ਰੈਂਕ ਹਾਸਿਲ ਕੀਤਾ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀ ਦੀ ਇਸ ਉਪਲਬਧੀ ਦਾ ਸਿਹਰਾ ਸਕੂਲ ਦੇ ਸਮੁੱਚੇ ਮਿਹਨਤੀ ਸਟਾਫ਼ ਤੇ ਵਿਦਿਆਰਥੀ ਦੀ ਬੇਮਿਸਾਲ ਮਿਹਨਤ ਨੂੰ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ 69 ਵਿਦਿਆਰਥੀਆਂ ਨੇ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਜੋ ਸਾਰੇ ਹੀ ਚੰਗੇ ਅੰਕਾਂ ਨਾਲ ਪਾਸ ਹੋਏ ਹਨ | 4 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ 22 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਕੇ ਪ੍ਰੀਖਿਆ ਪਾਸ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਹਰੀ ਸਿੰਘ ਮੈਮੋਰੀਅਲ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਟਰੂ ਲਾਈਟ ਪਬਲਿਕ ਹਾਈ ਸਕੂਲ ਨਸਰਾਲਾ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24