03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਬਾਬਾ ਜਵਾਹਰ ਦਾਸ ਯਾਦਗਾਰੀ ਸਾਲਾਨਾ ਵਿਸ਼ਾਲ ਜੋੜ ਮੇਲਾ 'ਮੇਲਾ ਸੂਸਾਂ ਦਾ' ਰਵਾਇਤੀ ਸ਼ਾਨ ਨਾਲ ਸ਼ੁਰੂ

Ad Position 21
No active advertisement
ਅਜੀਤ ਡੈਸਕ 14-05-2026
ਸ਼ਾਮਚੁਰਾਸੀ, 13 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਦੁਆਬੇ ਦੇ ਜੋੜ ਮੇਲਿਆਂ 'ਚ ਆਪਣੀ ਅਹਿਮ ਧਾਰਮਿਕ ਤੇ ਭਾਈਚਾਰਕ ਭੂਮਿਕਾ ਨਿਭਾਉਣ ਵਾਲਾ ਵਿਸ਼ਾਲ ਜੋੜ ਮੇਲਾ 'ਮੇਲਾ ਸੂਸਾਂ ਦਾ' ਆਪਣੀ ਰਵਾਇਤੀ ਆਨ-ਬਾਨ ਤੇ ਸ਼ਾਨ ਨਾਲ ਸ਼ੁਰੂ ਹੋ ਗਿਆ, ਜਿਹੜਾ ਕਿ ਸੰਤ ਬਾਬਾ ਜਵਾਹਰ ਦਾਸ ਦੀ ਯਾਦ ਵਿਚ ਹਰ ਸਾਲ ਵੱਡੇ ਪੱਧਰ ਤੇ ਕਰਵਾਇਆ ਜਾਂਦਾ ਹੈ | ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ਪਿੰਡ ਸੂਸਾਂ ਜ਼ਿਲ੍ਹਾ ਹੁਸ਼ਿਆਰਪੁਰ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਤੇ ਪ੍ਰਧਾਨ ਸੰਤ ਸਮਾਜ ਦੀ ਦੇਖ-ਰੇਖ ਹੇਠ ਇਸ ਵਿਸ਼ਾਲ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ | ਇਸ ਮੌਕੇ ਸਜਾਏ ਗਏ ਦੀਵਾਨ ਦੌਰਾਨ ਜਥੇਦਾਰ ਹਰਭਜਨ ਸਿੰਘ ਸੇਠ ਨੇ ਬਾਬਾ ਜਵਾਹਰ ਦਾਸ ਸੂਸਾਂ ਵਾਲਿਆਂ ਦੇ ਜੀਵਨ, ਭਗਤੀ ਅਤੇ ਇਲਾਕੇ ਦੇ ਭਲੇ ਲਈ ਕੀਤੇ ਕਾਰਜਾਂ 'ਤੇ ਚਾਨਣਾ ਪਾਉਂਦਿਆਂ ਗੁਰਬਾਣੀ ਦੇ ਲੜ ਲੱਗ ਕੇ ਸਮਾਜ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸੰਤ ਬਾਬਾ ਜਵਾਹਰ ਦਾਸ ਸੂਸਾਂ ਵਾਲਿਆਂ ਦਾ ਜੀਵਨ ਤਿਆਗ, ਤਪੱਸਿਆ ਅਤੇ ਨਿਰਸਵਾਰਥ ਸੇਵਾ ਦੀ ਇੱਕ ਅਦੁੱਤੀ ਮਿਸਾਲ ਹੈ | ਉਨ੍ਹਾਂ ਨੇ ਨਾ ਸਿਰਫ਼ ਆਪਣਾ ਜੀਵਨ ਪ੍ਰਭੂ ਭਗਤੀ ਵਿਚ ਲਗਾਇਆ, ਸਗੋਂ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਕੇ ਲੋਕਾਂ ਨੂੰ ਸੱਚੇ ਮਾਰਗ 'ਤੇ ਚੱਲਣ ਦੀ ਪ੍ਰੇਰਨਾ ਵੀ ਦਿੱਤੀ | ਸੂਸਾਂ ਦੀ ਧਰਤੀ ਤੇ ਹਰ ਸਾਲ ਲੱਗਣ ਵਾਲਾ ਇਹ ਵਿਸ਼ਾਲ ਮੇਲਾ ਜਿੱਥੇ ਸੰਗਤਾਂ ਵਿਚ ਧਾਰਮਿਕ ਭਾਵਨਾ ਦਾ ਸੁਨੇਹਾ ਦਿੰਦੇ ਹੈ, ਉੱਥੇ ਇਲਾਕੇ ਦੇ ਲੋਕਾਂ ਵਿਚ ਭਾਈਚਾਰਕ ਏਕਤਾ, ਸਾਂਝ ਅਤੇ ਪਿਆਰ ਨੂੰ ਵੀ ਮਜ਼ਬੂਤ ਕਰਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਜੂਰੀ ਰਾਗੀ ਭਾਈ ਸੁਖਵਿੰਦਰ ਸਿੰਘ, ਨਿਰਵੈਰ ਖ਼ਾਲਸਾ ਕਵੀਸ਼ਰੀ ਜਥਾ, ਕਵੀਸ਼ਰ ਭਾਈ ਗੁਰਜੀਤ ਸਿੰਘ, ਕਥਾਵਾਚਕ ਭਾਈ ਸੁਖਵਿੰਦਰ ਸਿੰਘ ਅਤੇ ਹੋਰਾਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਮੌਕੇ ਮੈਨੇਜਰ ਗਿਆਨੀ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ 14 ਮਈ ਅਤੇ 15 ਮਈ ਨੂੰ ਵੀ ਦੀਵਾਨ ਸਜਾਏ ਜਾਣਗੇ | ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ 15 ਮਈ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤੀ ਜਾਵੇਗੀ, ਜਿਸ ਦੌਰਾਨ ਇਸ ਵਾਰ ਨਿਸ਼ਾਨ ਸਾਹਿਬ ਦਾ ਸਿਖਰ ਸੋਨੇ ਦਾ ਚੜ੍ਹਾਇਆ ਜਾਵੇਗਾ | ਇਸ ਮੌਕੇ ਤੇ ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੇ ਗਏ ਢੁੱਕਵੇਂ ਪ੍ਰਬੰਧ ਕਰਨ ਦੀਆਂ ਸਰਗਰਮੀਆਂ ਨਜ਼ਰ ਆ ਰਹੀਆਂ ਸਨ ਅਤੇ ਸ਼ਰਧਾਲੂਆਂ ਵਲੋਂ ਸੰਗਤਾਂ ਲਈ ਲਗਾਏ ਗਏ ਵੱਖ-ਵੱਖ ਤਰਾਂ ਦੇ ਲੰਗਰ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਬਾਬਾ ਜਵਾਹਰ ਦਾਸ ਜੀ ਦੇ ਪ੍ਰਤੀ ਸ਼ਰਧਾ ਦਾ ਸੁਨੇਹਾ ਦੇ ਰਹੀਆਂ ਸਨ | ਮੀਂਹ ਦੌਰਾਨ ਵੀ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਿਲ ਰਹੀਆਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਹਰਭਜਨ ਸਿੰਘ, ਗਿਆਨੀ ਗੁਰਦਰਸ਼ਨ ਸਿੰਘ ਧਾਮੀ, ਰਸ਼ਪਾਲ ਸਿੰਘ ਗੋਨਾ, ਹਰਪ੍ਰੀਤ ਸਿੰਘ ਰੌਬੀ, ਗਿਆਨੀ ਸੁਖਵਿੰਦਰ ਸਿੰਘ, ਹਰਸਿਮਰਨ ਸਿੰਘ ਹਰਜੀ ਬਾਜਵਾ, ਸੰਦੀਪ ਸਿੰਘ ਖਰਦੇਹੜ, ਕੁਲਵੀਰ ਸਿੰਘ ਕੋਟਲਾ, ਬਲਕਾਰ ਸਿੰਘ ਨਰਿਆਲ, ਅਵਤਾਰ ਸਿੰਘ ਤਾਰੂ, ਨੰਬਰਦਾਰ ਸਰਬਜੀਤ ਸਿੰਘ, ਦਵਿੰਦਰ ਸਿੰਘ, ਲਾਭ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ ਲੱਕੀ, ਮਲਕੀਤ ਸਿੰਘ, ਇੰਦਰਜੀਤ ਸਿੰਘ, ਭਗਵੰਤ ਸਿੰਘ, ਜਸਵੀਰ ਸਿੰਘ, ਪ੍ਰਦੀਪ ਸਿੰਘ, ਪ੍ਰਭ ਸਿੰਘ, ਗਿਆਨੀ ਤਰਲੋਚਨ ਸਿੰਘ, ਹਰਸ਼ਦੀਪ ਸਿੰਘ, ਗੁਰਜੀਤ ਸਿੰਘ, ਉਂਕਾਰ ਸਿੰਘ ਸੂਸ, ਅਵਤਾਰ ਸਿੰਘ ਬੁੱਟਰ, ਬੇਦੀ ਸਿੰਘ, ਹਰਮਨ ਸਿੰਘ, ਗੁਰਪ੍ਰੀਤ ਸਿੰਘ, ਹਰਵਿੰਦਰ ਸਿੰਘ, ਪ੍ਰੀਤਮ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਗੁਰਦਿੱਤਾ ਸਿੰਘ, ਨਾਜਰ ਸਿੰਘ, ਅਰਸ਼ ਸਿੰਘ, ਜਸਕਰਨ ਸਿੰਘ, ਗੁਰਮੁੱਖ ਸਿੰਘ, ਪਰਮਜੀਤ ਸਿੰਘ, ਜਸਪਾਲ ਸਿੰਘ, ਮੰਗਲ ਸਿੰਘ ਵੀ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਸੂਸਾਂ ਦੇ ਮੇਲੇ ਲਈ ਪੁਲਿਸ ਨੇ ਕੀਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਅਗਲੀ ਖ਼ਬਰ ਨੀਟ-ਯੂ. ਜੀ. 2026 ਨੂੰ ਰੱਦ ਕਰਨਾ ਬੇਹੱਦ ਮੰਦਭਾਗਾ- ਐਡ: ਰਣਜੀਤ ਕੁਮਾਰ
Ad Position 24