03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਨੀਟ-ਯੂ. ਜੀ. 2026 ਨੂੰ ਰੱਦ ਕਰਨਾ ਬੇਹੱਦ ਮੰਦਭਾਗਾ- ਐਡ: ਰਣਜੀਤ ਕੁਮਾਰ

Ad Position 21
No active advertisement
ਅਜੀਤ ਡੈਸਕ 14-05-2026
ਹੁਸ਼ਿਆਰਪੁਰ, 13 ਮਈ (ਨਰਿੰਦਰ ਸਿੰਘ ਬੱਡਲਾ)-ਨੀਟ-ਯੂ.ਜੀ. 2026 ਨੂੰ ਰੱਦ ਕਰਨਾ ਸਿਰਫ਼ ਇਕ ਪ੍ਰੀਖਿਆ ਨੂੰ ਰੱਦ ਕਰਨਾ ਨਹੀਂ ਹੈ, ਇਹ ਉਨ੍ਹਾਂ ਲੱਖਾਂ ਪਰਿਵਾਰਾਂ ਦੇ ਭਰੋਸੇ ਦਾ ਮਾਮਲਾ ਹੈ, ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਸੁਪਨੇ ਵੇਖੇ, ਉਨ੍ਹਾਂ ਨੂੰ ਲਗਨ ਨਾਲ ਪੜ੍ਹਾਇਆ, ਮਿਹਨਤ ਦੀ ਕਮਾਈ ਦਾ ਵੱਡਾ ਹਿੱਸਾ ਟਿਊਸ਼ਨਾਂ ਕੋਚਿੰਗ ਤੇ ਖ਼ਰਚ ਕੀਤਾ ਅਤੇ ਵਿਸ਼ਵਾਸ ਕੀਤਾ ਸਾਡਾ ਮਿਹਨਤੀ ਬੱਚਾ ਇਮਾਨਦਾਰੀ ਨਾਲ ਪੜਿ੍ਹਆ ਹੈ ਤੇ ਉਸ ਦੀ ਮਿਹਨਤ ਨੂੰ ਇਹ ਵਿਵਸਥਾ ਇਮਾਨਦਾਰੀ ਨਾਲ ਫਲ ਦੇਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਰਣਜੀਤ ਕੁਮਾਰ ਹਲਕਾ ਇੰਚਾਰਜ ਚੱਬੇਵਾਲ ਕਾਂਗਰਸ ਨੇ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਦਾਖਲਾ ਅਤੇ ਪ੍ਰਤੀਯੋਗੀ ਪੇਪਰ ਵਾਰ-ਵਾਰ ਲੀਕ ਹੋਂ ਰਹੇ ਨੇ ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ | ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ 'ਤੇ ਅਸਰ ਨਹੀਂ ਨਾ ਕੋਈ ਜਵਾਨਦੇਹੀ ਨਾ ਕਾਰਵਾਈ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ 'ਚ ਚੰਗੇ ਭਵਿੱਖ ਦੀ ਉਮੀਦ ਵਿਚ ਤਿਆਰੀ ਕਰ ਰਹੇ ਲੱਖਾਂ ਵਿਦਿਆਰਥੀਆਂ ਵਲੋਂ ਦਿੱਤੇ ਪੇਪਰ ਦਾ ਲੀਕ ਹੋਣਾ ਧੋਖਾ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉੱਨੀ ਘੱਟ ਹੈ | ਉਨ੍ਹਾਂ ਕਿਹਾ ਕਿ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜਵਾਹਰ ਦਾਸ ਯਾਦਗਾਰੀ ਸਾਲਾਨਾ ਵਿਸ਼ਾਲ ਜੋੜ ਮੇਲਾ 'ਮੇਲਾ ਸੂਸਾਂ ਦਾ' ਰਵਾਇਤੀ ਸ਼ਾਨ ਨਾਲ ਸ਼ੁਰੂ ਅਗਲੀ ਖ਼ਬਰ ਐਸ.ਪੀ. ਐਨ. ਐਸ. ਐਸ. ਕੇ. ਪਬਲਿਕ ਸਕੂਲ ਦਸੂਹਾ ਦਾ 10ਵੀਂ ਜਮਾਤ ਦਾ ਨਤੀਜ਼ਾ ਰਿਹਾ ਸ਼ਾਨਦਾਰ
Ad Position 24