03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਐਸ.ਪੀ. ਐਨ. ਐਸ. ਐਸ. ਕੇ. ਪਬਲਿਕ ਸਕੂਲ ਦਸੂਹਾ ਦਾ 10ਵੀਂ ਜਮਾਤ ਦਾ ਨਤੀਜ਼ਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 14-05-2026
ਮੁਕੇਰੀਆਂ, 13 ਮਈ (ਰਾਮਗੜ੍ਹੀਆ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਨਤੀਜ਼ਿਆਂ ਵਿਚ ਸਵਾਮੀ ਪ੍ਰੇਮਾਨੰਦ ਪਬਲਿਕ ਸਕੂਲ ਦਾ ਦਸਵੀਂ ਜਮਾਤ ਦਾ ਨਤੀਜ਼ਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਪਿ੍ਆ ਠਾਕੁਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਤਾਨੀਆ ਮਿਨਹਾਸ ਨੇ 94.2 ਫ਼ੀਸਦੀ ਅੰਕਾਂ ਨਾਲ ਪਹਿਲਾ, ਮਾਨਸੀ ਸਿੰਘ ਨੇ 93. 2 ਫ਼ੀਸਦੀ ਅੰਕਾਂ ਨਾਲ ਦੂਜਾ ਅਤੇ ਮਹਿਕ ਨੇ 93 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਸਕੂਲ ਵਿਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਕੂਲ ਦੇ ਪ੍ਰਬੰਧਕ ਅਜੀਤ ਨਾਰੰਗ, ਮੈਨੇਜਰ ਸੰਜੀਵ ਆਨੰਦ, ਵਿਨੈ ਮਹਾਜਨ, ਡਾ. ਲਖਨਪਾਲ ਮੁੱਖ ਰੂਪ ਵਿਚ ਸ਼ਾਮਿਲ ਹੋਏ | ਅਜੀਤ ਨਾਰੰਗ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਫ਼ਲਤਾ ਬਹੁਤ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਮਾਰਗ ਦਰਸ਼ਨ ਦਾ ਨਤੀਜ਼ਾ ਹੈ | ਹੋਣਹਾਰ ਵਿਦਿਆਰਥੀਆਂ ਨੂੰ ਟਰਾਫ਼ੀਆਂ ਅਤੇ ਨਕਦ ਰਾਸ਼ੀ ਦਿੱਤੀ ਗਈ | ਇਸ ਮੌਕੇ 'ਤੇ ਬੱਚਿਆਂ ਦੇ ਮਾਪੇ ਅਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੀਟ-ਯੂ. ਜੀ. 2026 ਨੂੰ ਰੱਦ ਕਰਨਾ ਬੇਹੱਦ ਮੰਦਭਾਗਾ- ਐਡ: ਰਣਜੀਤ ਕੁਮਾਰ ਅਗਲੀ ਖ਼ਬਰ ਨਤੀਜਾ ਸੀ. ਬੀ.ਐਸ. ਈ. ਦਾ ਬੀ.ਐਨ.ਡੀ. ਸਕੂਲ ਦੀ ਰਿਤਿਕਾ ਠਾਕੁਰ ਨੇ ਪੰਜਾਬ 'ਚੋਂ 14ਵਾਂ ਰੈਂਕ ਕੀਤਾ ਪ੍ਰਾਪਤ
Ad Position 24