ਅੱਡਾ ਸਰਾਂ, 13 ਮਈ (ਮਸੀਤੀ)- ਬੀ.ਐਨ.ਡੀ. ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਸਕੂਲ ਦੇ ਸਾਇੰਸ, ਆਰਟਸ ਅਤੇ ਕਾਮਰਸ ਗਰੁੱਪ ਦੇ 181 ਬੱਚਿਆਂ ਨੇ ਪ੍ਰੀਖਿਆ ਦਿੱਤੀ ਜਿਸ ਵਿਚ 161 ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ | ਰਿਤਿਕਾ ਠਾਕੁਰ ਨੇ 487 ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ ਪ੍ਰਾਪਤ ਕੀਤੀ ਅਤੇ ਪੰਜਾਬ ਭਰ ਵਿਚੋਂ 14ਵਾਂ ਰੈਂਕ ਪ੍ਰਾਪਤ ਕੀਤਾ | ਅੰਸ਼ੁਲ ਸ਼ਰਮਾ 480 ਅੰਕਾਂ ਨਾਲ ਦੂਸਰੇ ਅਤੇ ਗਗਨਪ੍ਰੀਤ 478 ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਹਰਲੀਨ ਕੌਰ (464), ਜਪਜੋਤ ਸਿੰਘ (462), ਅੰਸ਼ਪ੍ਰੀਤ ਸਿੰਘ (459), ਅੰਸ਼ਪ੍ਰੀਤ ਸਿੰਘ (457), ਗੁਰਨਾਲ ਸਿੰਘ (452), ਦੀਕਸ਼ਾ (450), ਗੁੰਜਨ ਬੇਦੀ (449), ਕਨਿਸ਼ਕਾ (447), ਮੁਸਕਾਨ (445), ਸਿਮਰਨ ਵੀਰ (441), ਵੰਸ਼ਿਕਾ ਵਸ਼ਿਸ਼ਟ (442), ਸੋਮ ਪ੍ਰਕਾਸ਼ (438), ਏਾਜਲ ਪ੍ਰੈਸ਼ਰ (434) ਸਿਮਰਨ ਜੋਤ ਕੌਰ (430), ਸੁਹਾਨੀ ਕੌਸ਼ਲ (428), ਕੋਮਲ ਥਿਆੜਾ (425), ਸ਼ਬਦ ਜੋਤ (422), ਖ਼ੁਸ਼ਦੀਪ (412), ਮਨਜੋਤ ਸਿੰਘ (389), ਜਸਮੀਤ ਕੌਰ (383), ਮੁਸਕਾਨ 371 ਅੰਕ ਹਾਸਲ ਕੀਤੇ | ਪਿ੍ੰਸੀਪਲ ਜੈ ਕਿ੍ਸ਼ਨ ਮਹਿਤਾ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਸ਼ਾਨਦਾਰ ਨਤੀਜਾ ਵਿਦਿਆਰਥੀਆਂ ਦੀ ਕੜੀ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਤੇ ਮਾਤਾ ਪਿਤਾ ਦੇ ਆਸ਼ੀਰਵਾਦ ਨੂੰ ਦਿੱਤਾ | ਇਸ ਮੌਕੇ ਇੰਜੀਨੀਅਰ ਅਨਿਲ ਮਹਿਤਾ, ਅਮਿਤ ਕੁਮਾਰ, ਰਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ, ਰਾਜਵਿੰਦਰ ਕੌਰ, ਮੈਡਮ ਬੰਦਨਾ, ਮੈਡਮ ਗੁਰਬਖ਼ਸ਼ ਕੌਰ, ਮੈਡਮ ਸਵਾਤੀ, ਮੈਡਮ ਮਨਿੰਦਰ ਕੌਰ, ਮੈਡਮ ਅਮਨਜੀਤ, ਮੈਡਮ ਪਰਮਜੀਤ ਕੌਰ, ਮੈਡਮ ਕੋਮਲ, ਜਸਵੀਰ ਕੌਰ, ਜਾਨਵੀਰ ਕੌਰ ਤੋਂ ਇਲਾਵਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |