ਅੱਡਾ ਸਰਾਂ, 13 ਮਈ (ਮਸੀਤੀ )- ਅੱਜ ਸ਼ਾਮ ਦੇ ਸਮੇਂ ਅਚਾਨਕ ਹੀ ਬਾਰਿਸ਼ ਦੇ ਦÏਰਾਨ ਪਿੰਡ ਕੰਧਾਲਾ ਜੱਟਾਂ ਵਿਖੇ ਅਸਮਾਨੀ ਬਿਜਲੀ ਡਿੱਗਣ ਦਾ ਕਹਿਰ ਵਾਪਰਿਆ¢ ਅਸਮਾਨੀ ਬਿਜਲੀ ਨੇ ਸਵ. ਅਮਰੀਕ ਦੇ ਘਰ ਦੀ ਛੱਤ ਪਾੜ ਕੇ ਅੰਦਰ ਪਏ ਹੋਏ ਬਿਜਲੀ ਦੇ ਉਪਕਰਨਾਂ ਦਾ ਬੁਰੀ ਤਰ੍ਹਾਂ ਨੁਕਸਾਨ ਕੀਤਾ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਬੀ.ਆਰ ਅੰਬੇਡਕਰ ਕਲੱਬ ਕੰਧਾਲਾ ਜੱਟਾਂ ਦੇ ਪ੍ਰਧਾਨ ਜਸਵੀਰ ਸਿੰਘ ਲੱਕੀ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਜੋਤ ਵਰਗੀ ਲਿਸ਼ਕਦੀ ਹੋਈ ਬਿਜਲੀ ਉਨ੍ਹਾਂ ਦੇ ਘਰ ਦੀ ਛੱਤ ਪਾੜ ਕੇ ਦਾਖ਼ਲ ਹੋਈ ਅਤੇ ਪੱਖੇ ਲਾਈਟਾਂ ਤੇ ਬਿਜਲੀ ਦੇ ਹੋਰ ਉਪਕਰਨ ਪੂਰੀ ਤਰ੍ਹਾਂ ਸੜੇ ਗਏ | ਪਰਮਾਤਮਾ ਦਾ ਸ਼ੁਕਰ ਰਿਹਾ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ |