ਸੈਲਾ ਖ਼ੁਰਦ, 13 ਮਈ (ਹਰਵਿੰਦਰ ਸਿੰਘ ਬੰਗਾ)-ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਪੋਸੀ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਡਾ. ਬੀ. ਆਰ. ਅੰਬੇਡਕਰ ਦਾ 135 ਵਾਂ ਜਨਮ ਦਿਨ ਪਿੰਡ ਪੋਸੀ ਵਿਖੇ ਮਨਾਇਆ | ਇਸ ਮੌਕੇ ਡਾ. ਕਸ਼ਮੀਰ ਚੰਦ ਤੇ ਡਾ. ਨਵਨੀਤ ਸਹਿਗਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦਾ ਮੁੱਖ ਆਕਰਸ਼ਨ ਮਾਸਟਰ ਰਣਜੀਤ ਸਿੰਘ ਦੁਆਰਾ ਸੰਚਾਲਿਤ ਦਰਪਣ ਕਲਾ ਮੰਚ ਦੇ ਬਾਲ ਕਲਾਕਾਰਾਂ ਵਲੋਂ ਬਾਬਾ ਸਾਹਿਬ ਦੇ ਜੀਵਨ ਤੇ ਮੌਜੂਦਾ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਕੋਰਿਓਗਰਾਫੀਆਂ ਰਹੀਆਂ | ਪਿ੍ੰ. ਸੋਹਣ ਸਿੰਘ ਸੂਨੀ, ਲੈਕਚਰਾਰ ਸ਼ਾਮ ਸੁੰਦਰ ਕਪੂਰ, ਮਾ. ਹਰਬੰਸ ਸਿੰਘ, ਬਾਬੂ ਜਗਦੀਸ਼ ਰਾਏ ਨੇ ਬਾਬਾ ਸਾਹਿਬ ਦੇ ਸੰਘਰਸ਼ਪੂਰਨ ਜੀਵਨ ਦੀ ਬਦੌਲਤ ਗ਼ਰੀਬਾਂ ਤੇ ਦਲਿਤਾਂ ਨੂੰ ਮਿਲੇ ਹੱਕਾਂ ਦੀ ਚਰਚਾ ਕੀਤੀ | ਇਸ ਮੌਕੇ ਖੇਡ, ਸਾਹਿਤ ਤੇ ਵਿੱਦਿਆ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਹੈੱਡਮਾਸਟਰ ਰੇਸ਼ਮ ਚਿੱਤਰਕਾਰ, ਪਿ੍ੰ. ਸੋਹਣ ਸਿੰਘ ਸੂੰਨੀ, ਲੈਕ: ਸ਼ਾਮ ਸੁੰਦਰ ਕਪੂਰ, ਪੰਜਾਬ ਦੀ ਫੁੱਟਬਾਲ ਟੀਮ ਦੀ ਕਪਤਾਨ ਤੇ ਨੈਸ਼ਨਲ ਟੀਮ ਮੈਂਬਰ ਹਰਮੀਨ ਕੌਰ, ਪੰਜਾਬ ਦੀ ਫੁੱਟਬਾਲ ਟੀਮ ਮੈਂਬਰ ਅਨੁਰੀਤ ਕੌਰ, ਅਥਲੀਟ ਦੀਪਿਕਾ, ਕਰਾਟੇ ਚੈਂਪੀਅਨ ਖ਼ੁਸ਼ੀ ਤੇ ਤਨੀਸ਼ਾ, ਪ੍ਰੋਫ਼ੈਸਰ ਏਕਤਨ ਜੱਸਲ, ਡਾ. ਹਰਪ੍ਰੀਤ ਸਿੰਘ ਮੈਡੀਕਲ ਅਫ਼ਸਰ, ਫੁੱਟਬਾਲਰ ਹਰਮਨ ਹੀਰ, ਰਮਨ, ਰਾਖੀ, ਸੁਸ਼ਮਾ, ਅੰਸ਼ਿਤ ਤਨੀਸ਼ਾ, ਜੱਸਲ, ਰਮਨ ਕੁਮਾਰ, ਸਾਧਨਾ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜਗਦੇਵ ਜੱਸਲ, ਫੁੱਟਬਾਲ ਕੋਚ ਸੰਦੀਪ ਸਿੰਘ ਬੈਂਸ, ਕੋਚ ਸੰਸਾਰ ਸਿੰਘ, ਬਾਬੂ ਲਹਿੰਬਰ ਰਾਮ, ਬਲਬੀਰ ਕੌਰ, ਪ੍ਰੀਤਮ ਦਾਸ ਤੇ ਅਸ਼ੋਕ ਕੁਮਾਰ ਹਾਜ਼ਰ ਸਨ |