ਹੁਸ਼ਿਆਰਪੁਰ, 13 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਭਾਰਤ ਸਰਕਾਰ ਦੇ ਅਦਾਰੇ ਮਾਈ ਭਾਰਤ ਹੁਸ਼ਿਆਰਪੁਰ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਦੇ ਨਿਰਦੇਸ਼ਾਂ 'ਤੇ 'ਨੈਸ਼ਨਲ ਟੈਕਨਾਲੋਜੀ ਦਿਵਸ ਮੌਕੇ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਸੈਮੀਨਾਰ ਲਗਾਇਆ, ਜਿਸ 'ਚ ਮੁੱਖ ਮਹਿਮਾਨ ਪਿ੍ੰ: ਰਾਜਨ ਅਰੋੜਾ, ਵਿਸ਼ੇਸ਼ ਮਹਿਮਾਨ ਅਸ਼ੋਕ ਪੁਰੀ ਤੇ ਪ੍ਰੋਗਰਾਮ ਸੰਚਾਲਕ ਰਮੇਸ਼ ਕੁਮਾਰ ਸਨ | ਇਸ ਮੌਕੇ ਰੰਗ-ਕਰਮੀ ਅਸ਼ੋਕ ਪੁਰੀ ਨੇ ਕਿਹਾ ਕਿ ਨੈਸ਼ਨਲ ਟੈਕਨਾਲੋਜੀ ਦਿਵਸ ਦੀ ਮਹੱਤਤਾ ਅੱਜ ਦੇ ਯੁੱਗ 'ਚ ਹੋਰ ਵੀ ਜ਼ਿਆਦਾ ਹੋ ਗਈ ਹੈ ਜਦੋਂ ਭਾਰਤ ਦੇ ਸਵੈ-ਅਭਿਮਾਨ 1998 'ਚ ਸਫਲਤਾਪੂਰਵਕ ਪੁਖਰਾਨ ਨਿਊਕਲੀਅਰ ਟੈੱਸਟ ਕੀਤਾ ਗਿਆ ਸੀ | ਭਾਰਤੀ ਟੈਕਨਾਲੋਜੀ ਲਈ ਹੰਸਾ-3 ਏਅਰ ਕਰਾਫ਼ਟ ਦੀ ਪਹਿਲੀ ਫਲਾਈਟ ਵੀ ਸਵੈ-ਅਭਿਮਾਨ ਦਾ ਪ੍ਰਤੀਕ ਹੈ | 2026 ਦੀਆਂ ਸੈਲੀਬ੍ਰੇਸ਼ਨਸ ਦਾ ਮੁੱਖ ਕੇਂਦਰ ਵਿਕਸਤ ਭਾਰਤ ਹੈ | ਵਿਦਿਆਰਥਣਾਂ 'ਚ ਟੈਕਨਾਲੋਜੀ ਵਿਸ਼ੇ ਨੂੰ ਸੁਚਾਰੂ ਰੂਪ 'ਚ ਵਿਚਾਰ ਚਰਚਾ ਮੈਡਮ ਸ਼ੈਲੀ ਸਿੰਗਲਾ, ਅਮਰਜੀਤ ਕੌਰ ਅਤੇ ਰੂਬਲ ਸੰਗੜ ਨੇ ਸਫਲਤਾ-ਪੂਰਵਕ ਕਰਵਾਈ | ਇਸ ਮੌਕੇ ਵਿਦਿਆਰਥਣ ਨਿਮਰਤ, ਨਵਨੀਤ ਕੌਰ ਤੇ ਦਿਸ਼ਾ ਕੁਮਾਰੀ ਨੇ ਵਿਚਾਰ ਚਰਚਾ 'ਚ ਭਾਗ ਲੈਣ ਲਈ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰ: ਰਾਜਨ ਅਰੋੜਾ ਨੇ ਦੱਸਿਆ ਕਿ ਭਾਵੇਂ ਦੀ ਕੋਰੋਨਾ ਕਾਲ 'ਚ ਅਸੀਂ ਵਿਦਿਆਰਥੀਆਂ ਨੂੰ ਮੋਬਾਈਲ ਫ਼ੋਨ ਨਾਲ ਸਿੱਖਿਆ ਨਾਲ ਜੋੜੀ ਰੱਖਿਆ, ਪਰ ਅੱਜ ਦੇ ਵਿਦਿਆਰਥਣਾਂ ਨੂੰ ਮੋਬਾਈਲ ਦੀ ਵਰਤੋਂ ਬਰੈਕਟਾਂ 'ਚ ਕਰਨੀ ਚਾਹੀਦੀ ਹੈ | ਇਸ ਮੌਕੇ ਬਹੁਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਮੁੱਖ ਮਹਿਮਾਨ ਰਾਜਨ ਅਰੋੜਾ ਦੇ ਨਾਲ ਮੈਡਮ ਸ਼ੈਲੀ ਸਿੰਗਲਾ, ਅਮਰਜੀਤ ਕੌਰ, ਰੂਬਲ ਸੰਗੜ ਤੇ ਰਮੇਸ਼ ਕੁਮਾਰ ਨੂੰ ਸਨਮਾਨਿਤ ਕੀਤਾ | ਸੈਮੀਨਾਰ ਨੂੰ ਸਫਲ ਬਣਾਉਣ ਲਈ ਰਮਨ ਕੁਮਾਰ ਤੇ ਪਰਮਿੰਦਰ ਸਿੰਘ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ |