01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਹਾਰਾ ਵੈੱਲਫੇਅਰ ਕਲੱਬ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 14-05-2026
ਟਾਂਡਾ ਉੜਮੁੜ, 13 ਮਈ (ਕੁਲਬੀਰ ਸਿੰਘ ਗੁਰਾਇਆ)-ਸਮਾਜ ਸੇਵੀ ਸੰਸਥਾ ਸਹਾਰਾ ਵੈੱਲਫੇਅਰ ਕਲੱਬ ਉੜਮੁੜ ਦੀ ਇਕ ਅਹਿਮ ਮੀਟਿੰਗ ਕਲੱਬ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਤੇ ਪ੍ਰਧਾਨ ਤਰਸੇਮ ਪੱਪੂ ਦੀ ਸਰਪ੍ਰਸਤੀ ਹੇਠ ਹੋਈ, ਜਿਸ 'ਚ ਕਲੱਬ ਵਲੋਂ ਸਾਲ 26/27 ਵਿਚ ਕੀਤੇ ਜਾਣ ਵਾਲੇ ਕੰਮਾਂ ਪ੍ਰਤੀ ਵਿਚਾਰ ਵਟਾਂਦਰਾ ਕੀਤਾ ਅਤੇ ਇਸ ਦੇ ਨਾਲ ਹੀ ਨਵੇਂ ਅਹੁਦੇਦਾਰਾਂ ਦੀ ਲਿਸਟ ਵੀ ਜਾਰੀ ਕੀਤੀ ਗਈ | ਮੀਟਿੰਗ ਦੌਰਾਨ ਚੇਅਰਮੈਨ ਸੁਖਵਿੰਦਰ ਸਿੰਘ ਅਰੋੜਾ ਤੇ ਪ੍ਰਧਾਨ ਤਰਸੇਮ ਪੱਪੂ ਨੇ ਦੱਸਿਆ ਕਿ ਕਲੱਬ ਵਲੋਂ ਜਲਦੀ ਹੀ ਸ਼ਮਸ਼ਾਨਘਾਟ ਉੜਮੁੜ ਦੇ ਨਵੇਂ ਗੇਟ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਇਸੇ ਤਰ੍ਹਾਂ ਹੀ ਮੰਦਰ ਦੇ ਤਲਾਅ ਦੀ ਚਾਰਦੀਵਾਰੀ ਦਾ ਕੰਮ ਵੀ ਸ਼ੁਰੂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਮੰਦਭਾਗੀ ਗੱਲ ਹੈ ਕਿ ਸ਼ਮਸ਼ਾਨਘਾਟ 'ਚ ਲੱਗੇ ਪੱਖੇ ਦੂਜੀ ਵਾਰ ਵੀ ਕਿਸੇ ਵਲੋਂ ਚੋਰੀ ਕਰ ਲਏ ਗਏ ਹਨ ਜਿੱਥੇ ਹੁਣ ਜਲਦੀ ਹੀ ਨਵੇਂ ਪੱਖੇ ਲਾਏ ਜਾ ਰਹੇ ਹਨ | ਕਲੱਬ ਵਲੋਂ ਸਾਲ 2026/27 ਲਈ ਨਿਯੁਕਤ ਕੀਤੇ ਅਹੁਦੇਦਾਰਾਂ ਦੀ ਸੂਚੀ ਅਨੁਸਾਰ ਲਾਟੀ ਮਦਾਨ ਨੂੰ ਖ਼ਜ਼ਾਨਚੀ ਬੱਬੂ ਸੰਧਾਵਾਲੀਆ ਜਨਰਲ ਸਕੱਤਰ, ਮਹਿੰਦਰ ਪਾਲ ਮਦਾਨ ਸੀਨੀਅਰ ਮੀਤ ਪ੍ਰਧਾਨ, ਸੇਵਾ ਸਿੰਘ ਅਤੇ ਨਰੇਸ਼ ਜੈਨ ਮੀਤ ਪ੍ਰਧਾਨ, ਨਵਦੀਪ ਸ਼ਿਤਰੂ ਅਤੇ ਆਤਮਜੀਤ ਸੋਢੀ ਪ੍ਰਾਜੈਕਟ ਡਾਇਰੈਕਟਰ ਅਤੇ ਰਾਜਨ ਕਲੱਬ ਦੇ ਪੀ. ਆਰ. ਓ. ਹੋਣਗੇ | ਇਸੇ ਤਰ੍ਹਾਂ ਅੰਮਿ੍ਤਪਾਲ ਬਾਜਵਾ ਨੂੰ ਮੀਡੀਆ ਇੰਚਾਰਜ ਤੇ ਮਹੇਸ਼ ਸ਼ੌਬਤੀ ਨੂੰ ਜੁਆਇੰਟ ਸੈਕਟਰੀ ਲਾਇਆ ਗਿਆ ਹੈ | ਇਸ ਮੌਕੇ ਰਕੇਸ ਡੇਜੀ, ਰਵਿੰਦਰ ਸਿੰਘ, ਬਲਜੀਤ ਸਿੰਘ ਤੇ ਗੁਰਮੀਤ ਸਿੰਘ ਕਲੱਬ ਦੇ ਸਲਾਹਕਾਰ ਹੋਣਗੇ ਜਦਕਿ ਰਜਿੰਦਰ ਸਿੰਘ ਮਾਰਸ਼ਲ ਤੇ ਮਾਸਟਰ ਵਿਨੋਦ ਕੁਮਾਰ ਕਲੱਬ ਦੇ ਸਰਪ੍ਰਸਤ ਨਿਯੁਕਤ ਕੀਤੇ ਗਏ ਹਨ | ਇਸ ਮੌਕੇ ਵੱਡੀ ਗਿਣਤੀ 'ਚ ਕਲੱਬ ਦੇ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਰਣਜੀਤ ਸਿੰਘ ਵਲੋਂ ਬੋਦਲ ਸਕੂਲ ਦੀ ਮੈਰਿਟ 'ਚ ਆਈ ਵਿਦਿਆਰਥਣ ਆਰਤੀ ਦਾ ਸਨਮਾਨ ਅਗਲੀ ਖ਼ਬਰ ਨੈਸ਼ਨਲ ਟੈਕਨਾਲੋਜੀ ਦਿਵਸ ਮੌਕੇ ਰੇਲਵੇ ਮੰਡੀ ਸਕੂਲ 'ਚ ਸੈਮੀਨਾਰ ਲਗਾਇਆ
Ad Position 24