ਦਸੂਹਾ, 13 ਮਈ (ਭੁੱਲਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਾਲ 2025-26 ਦੇ ਐਲਾਨੇ ਦਸਵੀਂ ਦੇ ਨਤੀਜੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੋਦਲ ਜ਼ਿਲ੍ਹਾ ਹੁਸ਼ਿਆਰਪੁਰ ਦੀ ਵਿਦਿਆਰਥਣ ਆਰਤੀ ਪੁੱਤਰੀ ਲਖਵਿੰਦਰ ਸਿੰਘ ਨੇ 650 'ਚੋਂ 626 ਨੰਬਰ ਲੈ ਕੇ ਮੈਰਿਟ ਵਿਚ ਸਥਾਨ ਪ੍ਰਾਪਤ ਕੀਤਾ ਤੇ ਸਕੂਲ ਦਾ ਨਾਂਅ ਚਮਕਾਇਆ | ਪਿ੍ੰਸੀਪਲ ਰਣਜੀਤ ਸਿੰਘ ਵਲੋਂ ਵਿਦਿਆਰਥਣ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਤੇ ਵਧਾਈ ਦਿੱਤੀ ਗਈ | ਇਸ ਮੌਕੇ ਪਿ੍ੰਸੀਪਲ ਰਣਜੀਤ ਸਿੰਘ ਤੇ ਸਮੂਹ ਅਧਿਆਪਕਾਂ ਵਲੋਂ ਆਰਤੀ ਅਤੇ ਉਸ ਦੇ ਮਾਤਾ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ | ਇਸ ਮੌਕੇ ਜਸਦੀਪ ਕੌਰ, ਗੁਰਵੀਰ ਕੌਰ, ਰੁਪਿੰਦਰ ਕੌਰ, ਗੁਰਿੰਦਰਪਾਲ ਕੌਰ, ਪਰਮਿੰਦਰਜੀਤ ਕੌਰ, ਫ਼ਤਿਹ ਸਿੰਘ, ਜਤਿੰਦਰ ਕੁਮਾਰ, ਗੋਵਰਨ ਲਾਲ, ਵਰਿੰਦਰ ਪਾਲ ਸਿੰਘ, ਜਸਵੰਤ ਸਿੰਘ, ਅਪਿੰਦਰ ਸਿੰਘ, ਜਸਪ੍ਰੀਤ ਸਿੰਘ, ਸੁੱਚਾ ਸਿੰਘ ਕੈਂਪਸ ਮੈਨੇਜਰ, ਕਿਰਨਾ ਦੇਵੀ, ਮਨਜੀਤ ਕੌਰ, ਕੁਲਵੰਤ ਕੌਰ, ਗੁਰਪ੍ਰੀਤ ਕੌਰ, ਵਿਜੇ ਸ਼ਰਮਾ, ਮੀਨਾਕਸ਼ੀ ਸ਼ਰਮਾ, ਜਿਉਤਸਨਾ ਦੇਵੀ ਆਦਿ ਹਾਜ਼ਰ ਸਨ |