ਗੜ੍ਹਦੀਵਾਲਾ, 13 ਮਈ (ਚੱਗਰ)-ਗੜ੍ਹਦੀਵਾਲਾ ਵਿਖੇ ਸਬ-ਤਹਿਸੀਲ ਗੜ੍ਹਦੀਵਾਲਾ ਦੇ ਸਮੂਹ ਨੰਬਰਦਾਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਮਨੋਹਰ ਲਾਲ ਡੱਫਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਮੂਹ ਨੰਬਰਦਾਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣਾ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੰਬਰਦਾਰਾਂ ਦੀਆਂ ਪਿਛਲੇ ਲੰਮੇ ਸਮੇਂ ਤੋ ਲਟਕਦੀਆਂ ਮੰਗਾਂ ਨੂੰ ਅਣਗੌਲਿਆ ਕਰਕੇ ਨੰਬਰਦਾਰਾਂ ਨਾਲ ਵਿਸ਼ਵਾਸਘਾਤ ਕੀਤਾ | ਇਸ ਮੌਕੇ ਨੰਬਰਦਾਰਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੰਬਰਦਾਰਾਂ ਦੀ ਹੱਕੀ ਮੰਗਾਂ ਨੂੰ ਜਲਦ ਪੂਰਿਆਂ ਕਰੇ ਨਹੀਂ ਤਾਂ 2027 ਵਿਚ ਸਿੱਟੇ ਭੁਗਤਣ ਲਈ ਤਿਆਰ ਰਹੇ | ਇਸ ਮੌਕੇ ਪ੍ਰਧਾਨ ਮਨੋਹਰ ਲਾਲ ਤੇ ਸਕੱਤਰ ਗੁਰਮੀਤ ਸਿੰਘ ਭੱਟੀ ਨੇ ਕਿਹਾ ਕਿ ਜਿਹੜੇ ਨੰਬਰਦਾਰਾਂ ਨੇ ਚੰਦਾ ਜਮਾਂ ਨਹੀਂ ਕਰਵਾਇਆ ਉਹ ਜਲਦ ਚੰਦਾ ਜਮਾਂ ਕਰਾ ਦੇਣ | ਇਸ ਮੌਕੇ ਯੂਨੀਅਨ ਵਲੋਂ ਨੰਬਰਦਾਰਾਂ ਨੂੰ ਹਰ ਮਹੀਨੇ ਮੀਟਿੰਗ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ | ਉਨ੍ਹਾਂ ਕਿਹਾ ਕਿ ਮਹੀਨੇ ਦੀ ਹਰ 10 ਤਰੀਕ ਨੂੰ ਗੜ੍ਹਦੀਵਾਲਾ ਵਿਖੇ ਨੰਬਰਦਾਰਾਂ ਦੀ ਮੀਟਿੰਗ ਕੀਤੀ ਜਾਂਦੀ ਹੈ | ਜੇਕਰ 10 ਤਰੀਕ ਦੀ ਸਰਕਾਰੀ ਛੁੱਟੀ ਹੋਵੇ ਤਾਂ ਇਹ ਮੀਟਿੰਗ ਅਗਲੇ 11 ਤਰੀਕ ਨੂੰ ਕੀਤੀ ਜਾਂਦੀ ਹੈ | ਇਸ ਮੌਕੇ ਮਦਨਜੀਤ ਸਿੰਘ, ਅਸ਼ਵਨੀ ਕੁਮਾਰ, ਅਮਰਜੀਤ ਸਿੰਘ, ਰੇਸ਼ਮ ਸਿੰਘ, ਬਲਦੇਵ ਸਿੰਘ, ਰਾਮਦਾਸ, ਗਿਆਨ ਸਿੰਘ, ਜੋਗਿੰਦਰ ਸਿੰਘ, ਹਰਮੀਤ ਸਿੰਘ, ਸਤਪਾਲ ਸਿੰਘ, ਬਲਦੇਵ ਸਿੰਘ, ਦਰਸ਼ਨ ਸਿੰਘ, ਮਦਨ ਲਾਲ, ਜੋਗਿੰਦਰ ਸਿੰਘ, ਕਰਮ ਸਿੰਘ ਫ਼ਤਿਹਪੁਰ ਸਮੇਤ ਵੱਡੀ ਗਿਣਤੀ ਨੰਬਰਦਾਰ ਹਾਜ਼ਰ ਸਨ |