31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਕੋਹਲੀ ਦੇ ਸੈਂਕੜੇ ਨਾਲ ਜਿੱਤੀ ਬੈਂਗਲੁਰੂ <br/>

Ad Position 21
No active advertisement
ਅਜੀਤ ਡੈਸਕ 14-05-2026

ਰਾਏਪੁਰ, 13 ਮਈ (ਏਜੰਸੀ)-ਇਥੇ ਖੇਡੇ ਗਏ ਆਈ.ਪੀ.ਐਲ. ਦੇ 57ਵੇਂ ਮੈਚ 'ਚ ਰਾਇਲ ਚੈਲੰਜਰਸ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ | ਇਸ ਜਿੱਤ ਦੇ ਨਾਲ ਹੀ ਬੈਂਗਲੁਰੂ ਅੰਕ ਸੂਚੀ ਦੇ ਸਿਖਰ 'ਤੇ ਪਹੁੰਚ ਗਈ ਹੈ | ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਨੂੰ ਚੁਣਿਆ | ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 4 ਵਿਕਟਾਂ 'ਤੇ 192 ਦੌੜਾਂ ਬਣਾਈਆਂ | ਟੀਮ ਵਲੋਂ ਅੰਗਕ੍ਰਿਸ਼ ਰਘੂਵੰਸ਼ੀ ਨੇ 46 ਗੇਂਦਾਂ 'ਤੇ 71 ਦੌੜਾਂ ਦੀ ਪਾਰੀ ਖੇਡੀ | ਇਸ ਤੋਂ ਬਾਅਦ ਕੈਮਰੋਨ ਗਰੀਨ 32 ਦੌੜਾਂ ਤੇ ਅਜਿੰਕਯ ਰਹਾਣੇ 19 ਦੌੜਾਂ ਬਣਾ ਕੇ ਆਊਟ ਹੋ ਗਏ | ਫਿਨ ਐਲਨ ਨੇ 18 ਦੌੜਾਂ ਬਣਾਈਆਂ | ਰਿੰਕੂ ਸਿੰਘ ਨੇ ਨਾਬਾਦ 49 ਦੌੜਾਂ ਦੀ ਪਾਰੀ ਖੇਡੀ | ਬੈਂਗਲੁਰੂ ਵਲੋਂ ਭੁਵਨੇਸ਼ਵਰ, ਜੋਸ਼ ਹੇਜ਼ਲਵੁੱਡ, ਰਾਸਿਖ ਸਾਲਮ ਡਾਰ ਨੇ 1-1 ਵਿਕਟ ਹਾਸਿਲ ਕੀਤੀ | ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਟੀਮ ਨੇ ਜਵਾਬ 'ਚ 19.1 ਓਵਰਾਂ 'ਚ 4 ਵਿਕਟਾਂ 'ਤੇ 194 ਦੌੜਾਂ ਬਣਾਈਆਂ | ਟੀਮ ਵਲੋਂ ਵਿਰਾਟ ਕੋਹਲੀ ਨੇ 60 ਗੇਂਦਾਂ 'ਤੇ 105 ਦੌੜਾਂ ਦੀ ਅਜੇਤੂ ਪਾਰੀ ਖੇਡੀ | ਦੇਵਦੱਤ 39 ਦੌੜਾਂ ਬਣਾ ਕੇ ਆਊਟ ਹੋ ਗਏ | ਬੈਥਲ 15 ਦੌੜਾਂ ਤੇ ਰਜਤ ਪਾਟੀਦਾਰ 11 ਦੌੜਾਂ ਬਣਾ ਕੇ ਆਊਟ ਹੋ ਗਏ | ਕੋਲਕਾਤਾ ਵਲੋਂ ਤਿਆਗੀ ਨੇ 3 ਵਿਕਟਾਂ ਅਤੇ ਸੁਨੀਲ ਨੇ 1 ਵਿਕਟ ਹਾਸਿਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਰਿਫੌਰਮ ਪਾਰਟੀ ਦੇ ਨਵੇਂ ਬਣੇ ਕੌਂਸਲਰ ਸਟੂਅਰਟ ਵਲੋਂ ਅਸਤੀਫ਼ਾ, ਪਾਰਟੀ 'ਚੋਂ ਕੱਢਿਆ ਅਗਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਮੀਟਿੰਗ
Ad Position 24