31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਵਿਧਾਇਕ ਘੁੰਮਣ ਨੇ ਪਿੰਡ ਨਗਰ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

Ad Position 21
No active advertisement
ਅਜੀਤ ਡੈਸਕ 14-05-2026
ਤਲਵਾੜਾ, 13 ਮਈ (ਮਨੀਸ਼ਾ ਮਹਿਤਾ)-ਦਾਤਾਰਪੁਰ ਦੇ ਗੁਆਂਢੀ ਪਿੰਡ ਨਗਰ ਵਿਖੇ ਇਕ ਸਮਾਗਮ ਦੌਰਾਨ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਨਗਰ ਵਾਸੀਆਂ ਦੀਆਂ ਮੁਸ਼ਕਿਲਾਂ ਬਹੁਤ ਹੀ ਧਿਆਨ ਨਾਲ ਸੁਣੀਆਂ | ਉਨ੍ਹਾਂ ਜ਼ਿਆਦਾਤਰ ਮੁਸ਼ਕਿਲਾਂ ਦਾ ਨਿਪਟਾਰਾ ਮੌਕੇ 'ਤੇ ਹੀ ਕਰਵਾ ਦਿੱਤਾ | ਉਨ੍ਹਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿੰਡ ਨਗਰ ਦੇ ਸਰਬਪੱਖੀ ਵਿਕਾਸ 5 ਲੱਖ ਰੁਪਏ ਦੀ ਗਰਾਂਟ ਜਲਦ ਭੇਜੀ ਜਾਵੇਗੀ | ਪਿੰਡ 'ਚ ਜਲਦ ਹੀ ਖੇਡ ਸਟੇਡੀਅਮ ਬਣੇਗਾ | ਉਨ੍ਹਾਂ ਕਿਹਾ ਕਿ ਹਲਕੇ 'ਚ ਹੋ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ 'ਚ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ | ਇਸ ਮੌਕੇ ਚੇਅਰਮੈਨ ਬੌਬੀ ਕੌਸ਼ਲ, ਸਰਪੰਚ ਮੁਕੇਸ਼ ਮੁੰਨਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੋਮਾ ਦੇਵੀ, ਅਰੁਣ ਕਸ਼ਯਪ ਆਪ ਨੇਤਾ, ਮੋਹਨ ਲਾਲ ਸੰਧੂ, ਇੰਜ. ਰਾਮ ਪਾਲ ਸੰਧੂ, ਰਜਨੀਸ਼ ਸੰਧੂ, ਮਹੰਤ ਰਾਮੇਸ਼ਵਰ, ਸਪਿੰਕਾ ਰਾਣੀ ਪ੍ਰਧਾਨ, ਯੋਸ਼ਨਾ ਠਾਕੁਰ ਪ੍ਰਧਾਨ, ਇਸਤਰੀ ਵਿੰਗ ਪ੍ਰਧਾਨ ਮਹਿਲਾ ਮੰਡਲ ਨੀਲ ਕਮਲ ਸੰਧੂ, ਪ੍ਰਧਾਨ ਰੋਹਿਤਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਮਹਿਲਾਵਾਂ ਅਤੇ ਗਊਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ - ਜਸਬੀਰ ਕੌਰ
Ad Position 24