13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 15-05-2026
ਤਲਵਾੜਾ, 14 ਮਈ (ਮਨੀਸ਼ਾ ਮਹਿਤਾ)-ਤਲਵਾੜਾ ਦੇ ਸੈਕਟਰ ਦੋ ਵਿਖੇ ਸਥਿਤ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸੀਨੀਅਰ ਸੈਕ੍ਰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਾਰੇ ਵਿਦਿਆਰਥੀ 70 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਪਾਸ ਹੋਏ ਹਨ | ਸਕੂਲ ਦੀ ਪਿ੍ੰਸੀਪਲ ਕੁਸੂਮ ਸ਼ਰਮਾ ਨੇ ਦੱਸਿਆ ਕਿ ਆਰਟਸ ਵਿਸ਼ੇ ਦੀ ਅਰਸ਼ਨੂਰ ਨੇ 82 ਫੀਸਦੀ ਅੰਕ ਲੈ ਕੇ ਪਹਿਲਾ, ਪਾਇਲ ਨੇ 79.2 ਫੀਸਦੀ ਅੰਕ ਲੈ ਕੇ ਦੂਜਾ ਅਤੇ ਕਾਮਰਸ ਵਿਸ਼ੇ 'ਚ ਵਿਦਿਆਰਥੀ ਬਲਕੀਰਤ ਸਿੰਘ ਨੇ 81 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਅਕਸ਼ੈ ਨੇ 78.4 ਫੀਸਦੀ ਅੰਕ ਲੈ ਕੇ ਦੂਜਾ ਅਤੇ ਹੰਸਿਕਾ ਨੇ 73 ਫੀਸਦੀ ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਸਾਇੰਸ ਵਿਸ਼ੇ ਵਿਚ ਲਕਸ਼ ਨੇ 72.2 ਫੀਸਦੀ ਅੰਕ ਲੈ ਕੇ ਪਹਿਲਾ, ਸੋਰਯ ਨੇ 70 ਫੀਸਦੀ ਅੰਕ ਲੈ ਕੇ ਦੂਜਾ ਤੇ ਲੱਕੀ ਕੁਮਾਰ ਥਾਪਰ ਨੇ 61 ਫੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਸੋਨਾਲੀ ਠਾਕੁਰ ਨੇ 92 ਫੀਸਦੀ ਅੰਕ ਲੈ ਕੇ ਪਹਿਲਾ, ਪੰਕਜ ਚੌਧਰੀ ਨੇ 91.23 ਫੀਸਦੀ ਅੰਕ ਲੈ ਕੇ ਦੂਜਾ ਤੇ ਆਦਰਸ਼ ਨੇ 86.46 ਫੀਸਦੀ ਅੰਕਲ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਅਭੀਨਵ ਭਾਰਦਵਾਜ਼ ਨੇ 85.7 ਫੀਸਦੀ ਅੰਕ ਅਤੇ ਏਕਤਾ ਠਾਕੁਰ ਨੇ 84.61 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਦੇ ਪ੍ਰਧਾਨ ਗੁਰ ਸਾਹਿਬ ਸਿੰਘ ਚੇਅਰਮੈਨ ਇੰਜੀ. ਏ. ਪੀ. ਐਸ. ਊਬੀ, ਮੈਨੇਜਰ ਅਮਰਪਾਲ ਜੋਹਰ, ਵਾਈਸ ਮੈਨੇਜਰ ਮਨਦੀਪ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੈਣੀ, ਪ੍ਰਬੰਧਕੀ ਅਫਸਰ ਅਮਰਜੀਤ ਸਿੰਘ ਢਿੱਲੋਂ, ਪਿ੍ੰਸੀਪਲ ਕੁਸੂਮ ਸ਼ਰਮਾ ਤੇ ਸਮੂਹ ਸਟਾਫ ਨੇ ਖੁਸ਼ੀ ਜਾਹਿਰ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬੀ. ਐੱਸ. ਡੀ. ਸਕੂਲ ਦਾ ਨਤੀਜਾ ਰਿਹਾ ਅਗਲੀ ਖ਼ਬਰ ਗੁਰਬਿਸ਼ਨਪੁਰੀ ਭਵਾਨੀਪੁਰ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ
Ad Position 24