ਹੁਸ਼ਿਆਰਪੁਰ, 14 ਮਈ (ਬਲਜਿੰਦਰਪਾਲ ਸਿੰਘ)-ਸੀ. ਬੀ. ਐਸ. ਈ. ਵਲੋਂ ਐਲਾਨੇ 12ਵੀਂ ਜਮਾਤ ਦੇ ਨਤੀਜੇ 'ਚ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੰਡੋਰੀ ਖਜੂਰ ਦਾ ਨਤੀਜਾ ਸ਼ਾਨਦਾਰ ਰਿਹਾ | ਨਤੀਜੇ 'ਚ ਨਵਪ੍ਰੀਤ ਕੌਰ ਨੇ 95.2 ਫ਼ੀਸਦੀ ਅੰਕ ਹਾਸਿਲ ਕਰਕੇ ਸਕੂਲ 'ਚੋਂ ਪਹਿਲਾ ਜਦਕਿ ਪ੍ਰਥਮ ਗੁਪਤਾ ਨੇ 94.2 ਫ਼ੀਸਦੀ ਅੰਕ ਤੇ ਦਿਲਸ਼ਾਨ ਸੈਣੀ ਨੇ 93.4 ਫ਼ੀਸਦੀ ਅੰਕ ਹਾਸਿਲ ਕਰਕੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਚ ਵੀ ਸ਼ਾਨਦਾਰ ਅੰਕ ਹਾਸਿਲ ਕੀਤੇ | ਸਿਮਰਨ ਨੇ ਇਕਨਾਮਿਕਸ ਵਿਸ਼ੇ 'ਚ 97 ਅੰਕ ਪ੍ਰਾਪਤ ਕੀਤੇ, ਪ੍ਰਭਪ੍ਰੀਤ ਨੇ ਇੰਗਲਿਸ਼ 'ਚ 97 ਅੰਕ, ਮਨਜੋਤ ਸਿੰਘ ਨੇ ਫਿਜ਼ੀਕਲ ਐਜੂਕੇਸ਼ਨ 'ਚ 96 ਅੰਕ, ਸਿਮਰਨ, ਤਮੰਨਾ ਸਿੰਘ ਅਤੇ ਪ੍ਰਭਲੀਨ ਕੌਰ ਨੇ ਪੰਜਾਬੀ ਵਿਸ਼ੇ 'ਚ 100 'ਚੋਂ 100 ਅੰਕ ਪ੍ਰਾਪਤ ਕਰਕੇ ਵਿਸ਼ੇਸ਼ ਉਪਲਬਧੀ ਹਾਸਿਲ ਕੀਤੀ, ਨਵਪ੍ਰੀਤ ਨੇ ਅਕਾਊਾਟੈਂਸੀ 'ਚ 97 ਅੰਕ, ਨਵਪ੍ਰੀਤ ਨੇ ਬਿਜ਼ਨੈੱਸ ਸਟੱਡੀਜ਼ 'ਚ 96 ਅੰਕ ਹਾਸਿਲ ਕੀਤੇ, ਪ੍ਰਥਮ ਗੁਪਤਾ ਨੇ ਮੈਥ 'ਚ 97 ਅੰਕ, ਪ੍ਰਥਮ ਗੁਪਤਾ ਨੇ ਕੰਪਿਊਟਰ ਸਾਇੰਸ 'ਚੋਂ 95 ਅੰਕ, ਪ੍ਰਥਮ ਗੁਪਤਾ ਕੈਮਿਸਟਰੀ 'ਚੋਂ 93 ਅੰਕ, ਪ੍ਰਥਮ ਗੁਪਤਾ ਫਿਜ਼ਿਕਸ 'ਚੋਂ 91 ਅੰਕ, ਤਰਨਪ੍ਰੀਤ ਕੌਰ ਬਾਇਓਲੋਜੀ ਵਿਸ਼ਾ 'ਚੋਂ 90 ਅੰਕ ਹਾਸਿਲ ਕੀਤੇ | ਸਕੂਲ ਦੇ ਵਾਇਸ ਪਿ੍ੰਸੀਪਲ ਉਂਕਾਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਉਨ੍ਹਾਂ ਦੀ ਮਿਹਨਤ ਤੇ ਅਨੁਸ਼ਾਸਨ ਦਾ ਨਤੀਜਾ ਹਨ | ਸਕੂਲ ਪ੍ਰਬੰਧਕ ਕਮੇਟੀ ਨੇ ਇਸ ਮਾਣਮੱਤੀ ਪ੍ਰਾਪਤੀ 'ਤੇ ਮੈਂਬਰ ਇੰਚਾਰਜ ਸਰਦਾਰ ਹਿੰਮਤ ਸਿੰਘ, ਐਡਵੋਕੇਟ ਮਨਿੰਦਰਪਾਲ ਸਿੰਘ, ਗੁਰਚਰਨ ਸਿੰਘ ਚੰਨੀ ਤੇ ਡਾ. ਕਰਨ ਸਿੰਘ ਚਾਵਲਾ ਨੇ ਪਿ੍ੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |