12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸਰਕਾਰ ਦੇ ਫ਼ੇਲ੍ਹ ਸਿਸਟਮ ਨੇ ਰੱਦ ਕਰਵਾਈ ਨੀਟ ਪ੍ਰੀਖਿਆ-ਮੁਨੀਸ਼ ਚੱਢਾ

Ad Position 21
No active advertisement
ਅਜੀਤ ਡੈਸਕ 15-05-2026
ਤਲਵਾੜਾ, 14 ਮਈ (ਮਨੀਸ਼ਾ ਮਹਿਤਾ)-ਸੀਨੀਅਰ ਕਾਂਗਰਸੀ ਨੇਤਾ ਹਲਕਾ ਦਸੂਹਾ ਸ੍ਰੀ ਮਨੀਸ਼ ਚੱਢਾ ਐਮ. ਸੀ. ਨਗਰ ਪੰਚਾਇਤ ਤਲਵਾੜਾ ਨੇ ਐਨ. ਟੀ. ਏ. ਦੁਆਰਾ ਪੇਪਰ ਲੀਕ ਵਿਵਾਦ 'ਚ ਨੀਟ ਪ੍ਰੀਖਿਆ ਰੱਦ ਹੋਣ 'ਤੇ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਸਰਕਾਰ ਦੇ ਫ਼ੇਲ੍ਹ ਸਿਸਟਮ ਨੇ ਨੀਟ ਪ੍ਰੀਖਿਆ ਰੱਦ ਕਰਵਾਈ ਹੈ, ਜਿਸ ਨਾਲ ਲੱਖਾਂ ਬੱਚਿਆਂ ਦਾ ਭਵਿੱਖ ਖ਼ਰਾਬ ਹੋਇਆ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੀ ਬਣੀ ਇਸ ਤਰ੍ਹਾਂ ਦੀ ਸਥਿਤੀ ਸਰਕਾਰ ਦੇ ਸਿਸਟਮ ਦਾ ਫ਼ੇਲ੍ਹ ਹੋਣਾ ਸਾਬਤ ਕਰਦੀ ਹੈ | ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਪੇਪਰ ਲੀਕ ਵਿਵਾਦ ਨਾਲ ਰੱਦ ਹੋਈ ਨੀਟ ਪ੍ਰੀਖਿਆ ਨਾਲ ਕੇਵਲ ਬੱਚੇ ਹੀ ਨਹੀਂ ਬਲਕਿ ਉਨ੍ਹਾਂ ਦੇ ਪਰਿਵਾਰ ਵੀ ਪ੍ਰੇਸ਼ਾਨ ਹੋਏ ਹਨ | ਮੁਨੀਸ਼ ਚੱਢਾ ਨੇ ਕਿਹਾ ਕਿ ਸਰਕਾਰਾਂ ਦਾ ਇਸ ਤਰ੍ਹਾਂ ਦਾ ਫ਼ੇਲ੍ਹ ਸਿਸਟਮ ਵਾਰ-ਵਾਰ ਸਮਾਜ ਨੂੰ ਵੇਖਣ ਨੂੰ ਮਿਲ ਰਿਹਾ ਹੈ | ਇਸ ਮੌਕੇ ਸ੍ਰੀ ਚੱਢਾ ਨਾਲ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੋਆਬਾ ਪਬਲਿਕ ਸਕੂਲ ਪਾਰੋਵਾਲ ਦੇ ਵਿਦਿਆਰਥੀ ਮੋਹਰੀ ਰਹੇ ਅਗਲੀ ਖ਼ਬਰ ਓਲੰਪੀਅਨ ਜਰਨੈਲ ਸਿੰਘ ਦੇ ਜਵਾਈ ਬਲਰਾਜ ਸਿੰਘ ਤੂਰ ਦਾ ਦਿਹਾਂਤ
Ad Position 24