09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸਰਕਾਰੀ ਆਈ. ਟੀ. ਆਈ. ਤਲਵਾੜਾ ਵਿਖੇ ਹਰਵਿੰਦਰ ਸਿੰਘ ਨੇ ਬਤੌਰ ਪਿ੍ੰਸੀਪਲ ਅਹੁਦਾ ਸੰਭਾਲਿਆ ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਤਲਵਾੜਾ, 15 ਮਈ (ਮਨੀਸ਼ਾ ਮਹਿਤਾ)-ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਤਲਵਾੜਾ ਦੇ ਟ੍ਰੇਨਿੰਗ ਅਫ਼ਸਰ ਹਰਵਿੰਦਰ ਸਿੰਘ ਹੈਪੀ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਲਈ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਬਤੌਰ ਪਿ੍ੰਸੀਪਲ (ਡੀ. ਡੀ. ਓ.) ਤਰੱਕੀ ਦਿੱਤੀ ਗਈ ਹੈ | ਸੰਸਥਾ ਵਿਖੇ ਪਿ੍ੰ. ਹੈਪੀ ਦੇ ਅਹੁਦਾ ਸੰਭਾਲਣ ਕਰਕੇ ਇਕ ਸ਼ਾਨਦਾਰ ਸਮਾਗਮ ਕਰਵਾਇਆ, ਜਿਸ 'ਚ ਮੁੱਖ ਮਹਿਮਾਨ ਵਜੋਂ ਆਈ. ਟੀ. ਆਈ. ਇੰਪਲਾਈਜ਼ ਐਸੋਸੀਏਸ਼ਨ (ਰਜਿ.) ਪੰਜਾਬ ਦੇ ਪ੍ਰਧਾਨ ਦਵਿੰਦਰ ਸਿੰਘ ਲੁਧਿਆਣਾ ਬਤੌਰ ਮੁੱਖ ਮਹਿਮਾਨ ਪਹੁੰਚੇ | ਪਿ੍ੰਸੀਪਲ ਹਰਵਿੰਦਰ ਸਿੰਘ ਹੈਪੀ ਦੀ ਯੋਗ ਅਗਵਾਈ ਹੇਠ ਮੁੱਖ ਮਹਿਮਾਨ ਦਵਿੰਦਰ ਸਿੰਘ ਦਾ ਸੰਸਥਾ ਵਿਖੇ ਆਉਣ ਤੇ ਸਮੂਹ ਸਟਾਫ਼ ਵਲੋਂ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ | ਮੁੱਖ ਮਹਿਮਾਨ ਦਵਿੰਦਰ ਸਿੰਘ ਲੁਧਿਆਣਾ ਨੇ ਆਪਣੇ ਸੰਬੋਧਨ ਦੌਰਾਨ ਪਿ੍ੰ. ਹੈਪੀ ਨੇ ਅਹੁਦਾ ਸੰਭਾਲਣ 'ਤੇ ਮੁਬਾਰਕਬਾਦ ਭੇਟ ਕੀਤੀਆਂ | ਸੰਸਥਾ ਦੇ ਨਵ-ਨਿਯੁਕਤ ਪਿ੍ੰਸੀਪਲ ਹਰਵਿੰਦਰ ਸਿੰਘ ਹੈਪੀ ਨੇ ਕਿਹਾ ਕਿ ਮੈਂ ਸੰਸਥਾ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਸਾਰੇ ਸਟਾਫ਼ ਮੈਂਬਰਾਂ ਨੂੰ ਨਾਲ ਲੈ ਕੇ ਚੱਲਾਂਗਾ | ਮੁੱਖ ਮਹਿਮਾਨ ਦਵਿੰਦਰ ਸਿੰਘ ਨੇ ਪਿ੍ੰਸੀਪਲ ਹਰਵਿੰਦਰ ਸਿੰਘ ਦੇ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੂੰ ਸਮਰਿਤੀ ਚਿੰਨ੍ਹ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ | ਪਿ੍ੰਸੀਪਲ ਹਰਵਿੰਦਰ ਸਿੰਘ ਨੇ ਵੀ ਮੁੱਖ ਮਹਿਮਾਨ ਦਵਿੰਦਰ ਸਿੰਘ ਨੂੰ ਦੁਸਾਲਾ ਭੇਟ ਕਰਕੇ ਸਨਮਾਨਿਤ ਕੀਤਾ | ਸਰਕਾਰੀ ਆਈ. ਟੀ. ਆਈ. ਦੋਦਵਾ (ਦੀਨਾਨਗਰ) ਤੋਂ ਬਦਲ ਕੇ ਆਏ ਟ੍ਰੇਨਿੰਗ ਅਫ਼ਸਰ ਹਰਦਿਆਲ ਸਿੰਘ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਨਿਰਮਲ ਸਿੰਘ ਟਰੇਨਿੰਗ ਅਫ਼ਸਰ, ਟ੍ਰੇਨਿੰਗ ਅਫ਼ਸਰ ਹਰਦਿਆਲ ਸਿੰਘ, ਪ੍ਰਧਾਨ ਲੋਕਲ ਯੂਨਿਟ ਮਨਜੀਤ ਸਿੰਘ ਸੈਣੀ, ਸਕੱਤਰ ਕਮਲਜੀਤ ਸਿੰਘ, ਨਿਖਿਲ ਮਹਿਤਾ, ਨਿਰਮਲ ਸਿੰਘ ਗੇਰਾ, ਰਾਮ ਪਾਲ ਸੰਧੂ, ਦਿਨੇਸ਼ ਠਾਕੁਰ, ਅਜੈ ਠਾਕੁਰ, ਟ੍ਰੇਨਿੰਗ ਅਫ਼ਸਰ ਤਰਸੇਮ ਸਿੰਘ, ਸਿੰਕਦਰ ਗਿੱਲ, ਅਵਤਾਰ ਸਿੰਘ, ਸੰਦੀਪ ਕੁਮਾਰ, ਦਿਆਲ ਸਿੰਘ, ਹੁਸ਼ਿਆਰ ਸਿੰਘ, ਰਾਜੀਵ ਸ਼ਰਮਾ, ਪਰਮਿੰਦਰ ਚੱਕ, ਬਲਜੀਤ ਸਿੰਘ ਬੱਲੀ, ਸੰਦੀਪ ਆਦਮਪੁਰਮੋਟੀਆਂ, ਹਰਜੀਤ ਸਿੰਘ ਲੁਧਿਆਣਾ, ਕਲਰਕ ਰਾਹੁਲ, ਮੈਡਮ ਰੰਜਨਾ ਸ਼ਰਮਾ, ਮੈਡਮ ਸੁਸ਼ਮਾ, ਮੈਡਮ ਬਲਵਿੰਦਰ, ਮੈਡਮ ਸੁਸ਼ਮਾ, ਮੈਡਮ ਰਜਵੰਤ, ਮੈਡਮ ਸ਼ੁਭਕਾਂਤਾ ਆਦਿ ਤੋਂ ਇਲਾਵਾ ਆਈ. ਟੀ. ਆਈ. ਦਾ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸਕੂਲੀ ਵਿਦਿਆਰਥੀਆਂ ਵਲੋਂ ਨਾਬਾਲਗ ਸਾਥੀ ਦੀ ਕੁੱਟਮਾਰ ਅਗਲੀ ਖ਼ਬਰ ਸਮਾਗਮ 'ਤੇ ਵਿਸ਼ੇਸ਼- ਭੀਖੋਵਾਲ 'ਚ ਬਾਬਾ ਭਰਥਰੀ ਦੀ ਯਾਦ 'ਚ 75ਵਾਂ ਭੰਡਾਰਾ ਤੇ ਸੰਤ ਸਮਾਗਮ ਅੱਜ
Ad Position 24