08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਜ਼ਿਲ੍ਹਾ ਵੁਸ਼ੂ ਮੁਕਾਬਲਿਆਂ 'ਚ ਅਰਜੁਨ ਨੇ ਜਿੱਤਿਆ ਸੋਨ ਤਗਮਾ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਅੱਡਾ ਸਰਾਂ, 15 ਮਈ (ਮਸੀਤੀ)-ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਝਾਵਾਂ ਦੇ ਹੋਣਹਾਰ ਵਿਦਿਆਰਥੀ ਅਰਜੁਨ ਨੇ ਖੇਡਾਂ ਦੇ ਖੇਤਰ 'ਚ ਸਕੂਲ ਤੇ ਇਲਾਕੇ ਦਾ ਨਾਂਅ ਚਮਕਾਇਆ ਹੈ | ਅਰਜੁਨ ਨੇ ਹਾਲ ਹੀ 'ਚ ਦਸੂਹਾ ਵਿਖੇ ਹੋਏ ਜ਼ਿਲ੍ਹਾ ਵੁਸ਼ੂ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮਾ ਹਾਸਿਲ ਕੀਤਾ ਹੈ | ਇਸ ਜਿੱਤ ਦੇ ਨਾਲ ਹੀ ਅਰਜੁਨ ਦੀ ਚੋਣ ਆਗਾਮੀ ਸਟੇਟ ਵੁਸ਼ੂ ਮੁਕਾਬਲਿਆਂ ਲਈ ਵੀ ਹੋ ਗਈ ਹੈ | ਵਿਦਿਆਰਥੀ ਦੀ ਇਸ ਮਾਣਮੱਤੀ ਪ੍ਰਾਪਤੀ 'ਤੇ ਸਕੂਲ ਮੈਨੇਜਰ ਬਲਬੀਰ ਸਿੰਘ, ਪਿ੍ੰਸੀਪਲ ਰਜਿੰਦਰ ਕੁਮਾਰੀ ਨੇ ਅਰਜੁਨ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਉਸ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ | ਸਕੂਲ ਮੈਨੇਜਰ ਬਲਬੀਰ ਸਿੰਘ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਰਜੁਨ ਵਰਗੇ ਪ੍ਰਤਿਭਾਸ਼ਾਲੀ ਖਿਡਾਰੀਆਂ ਦੀ ਸਕੂਲ ਵਲੋਂ ਹਰ ਸੰਭਵ ਮਦਦ ਜਾਰੀ ਰਹੇਗੀ ਤਾਂ ਜੋ ਉਹ ਅੱਗੇ ਜਾ ਕੇ ਹੋਰ ਵੀ ਵੱਡੀਆਂ ਮੱਲ੍ਹਾਂ ਮਾਰ ਸਕਣ | ਇਸ ਮੌਕੇ ਡੀ. ਪੀ. ਈ. ਸਤਵੀਰ ਸਿੰਘ, ਕੋਚ ਪਰਵਿੰਦਰ ਸਿੰਘ, ਅਰਜੁਨ ਦੀ ਮਾਤਾ ਪਿ੍ਆ ਸ਼ਰਮਾ ਤੇ ਪਿਤਾ ਸੰਦੀਪ ਸ਼ਰਮਾ ਮੌਜੂਦ ਸਨ | ਸਮੂਹ ਸਕੂਲ ਸਟਾਫ਼ ਤੇ ਇਲਾਕਾ ਨਿਵਾਸੀਆਂ ਨੇ ਅਰਜੁਨ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਬਸਪਾ ਦੀ ਸਰਕਾਰ ਬਣਦੀ ਹੈ ਤਾਂ ਕੱਚੇ ਕਰਮਚਾਰੀਆਂ ਨੂੰ 100 ਫ਼ੀਸਦੀ ਪੱਕਾ ਕਰਾਂਗੇ-ਡਾ. ਕਰੀਮਪੁਰੀ ਸਫ਼ਾਈ ਕਰਮਚਾਰੀਆਂ... ਅਗਲੀ ਖ਼ਬਰ ਅੰਕੁਰ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24