07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ 'ਚ ਵਧੀਆ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਸੰਸਥਾ ਦੀ ਹੁਸ਼ਿਆਰਪੁਰ ਬ੍ਰਾਂਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਵਿਖੇ ਪਿ੍ੰ. ਮੈਡਮ ਪਰਮਜੀਤ ਕੌਰ, ਵਾਈਸ ਪਿੰ੍ਰ. ਬਲਵੀਰ ਕੌਰ ਦੀ ਅਗਵਾਈ 'ਚ ਹੇਠ ਇਕ ਸਨਮਾਨ ਸਮਾਗਮ ਕਰਵਾਇਆ | ਇਸ ਮੌਕੇ ਕਮੇਟੀ ਮੈਂਬਰ ਡਾ. ਕਰਨ ਸਿੰਘ ਚਾਵਲਾ, ਅਭੈ ਸਿੰਘ ਤੇ ਅਵਤਾਰ ਸਿੰਘ ਕਪੂਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਰਾਜ ਪੱਧਰੀ, ਜ਼ਿਲ੍ਹਾ ਪੱਧਰੀ, ਮੈਰਿਟ ਹੋਲਡਰ ਤੇ 90 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਮੈਰਿਟ 'ਚ ਸਥਾਨ ਬਣਾ ਕੇ ਸਕੂਲ ਤੇ ਜ਼ਿਲੇ੍ਹ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਵਿਦਿਆਰਥੀਆਂ ਤੋਂ ਪੇ੍ਰਰਨਾ ਲੈ ਕੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ਼, ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਿਵਾਲਿਕ ਹਿਲਜ਼ ਪਬਲਿਕ ਹਾਈ ਸਕੂਲ ਰਘਵਾਲ ਦਾ ਨਤੀਜਾ 100 ਫੀਸਦੀ ਰਿਹਾ ਅਗਲੀ ਖ਼ਬਰ ਸਰ ਮਾਰਸ਼ਲ ਕਾਨਵੈਂਟ ਸਕੂਲ ਭਲਿਆਲਾ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24