ਗੜ੍ਹਦੀਵਾਲਾ, 23 ਮਈ (ਚੱਗਰ)-ਭਾਰਤੀ ਕਿਸਾਨ ਯੂਨੀਅਨ ਗੜ੍ਹਦੀਵਾਲਾ ਤੇ ਕਿਸਾਨ ਗੰਨਾ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਦੀ ਅਹਿਮ ਮੀਟਿੰਗ ਪ੍ਰਧਾਨ ਜੁਝਾਰ ਸਿੰਘ ਕੇਸੋਪੁਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਪੰਜਾਬ ਰਾਜ ਕਾਰਪੋਰੇਸ਼ਨ ਲਿਮਟਿਡ ਗੜ੍ਹਦੀਵਾਲਾ ਦੇ ਐੱਸ. ਡੀ. ਓ. ਨੂੰ ਬਿਨੈ ਪੱਤਰ ਰਾਹੀਂ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਨਾਲ ਜਿਥੇ ਲੋਕਾਂ ਦੀ ਜੀਣਾ ਦੁੱਭਰ ਹੋਇਆ ਹੈ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਵਿਭਾਗ ਵਲੋਂ ਉਕਤ ਸਮੱਸਿਆ ਵੱਲ ਧਿਆਨ ਨਾ ਦਿੱਤਾ ਤਾਂ 26 ਮਈ ਨੂੰ ਟਾਂਡਾ ਮੋੜ ਗੜ੍ਹਦੀਵਾਲਾ ਵਿਖੇ ਕਿਸਾਨਾਂ ਵਲੋਂ ਧਰਨਾ ਲਗਾ ਕੇ ਟ੍ਰੈਫਿਕ ਜਾਮ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ, ਪ੍ਰਧਾਨ ਜੁਝਾਰ ਸਿੰਘ, ਜਰਨੈਲ ਸਿੰਘ ਡੱਫਰ, ਜਸਵਿੰਦਰ ਸਿੰਘ ਡੱਫਰ, ਗੁਰਪ੍ਰੀਤ ਸਿੰਘ ਡੱਫਰ, ਕਸ਼ਮੀਰ ਸਿੰਘ ਮੋਖਾ, ਅਰਸ਼ਦੀਪ ਸਿੰਘ, ਅਮਰਜੀਤ ਸਿੰਘ ਅਰਗੋਵਾਲ, ਜਰਨੈਲ ਸਿੰਘ ਅਰਗੋਵਾਲ, ਸਰਬਜੀਤ ਸਿੰਘ, ਸੁਰਜੀਤ ਸਿੰਘ ਡੱਫਰ, ਗੁਰਪ੍ਰੀਤ ਸਿੰਘ ਟੁੰਡ, ਸੁਖਵਿੰਦਰ ਸਿੰਘ ਗੋਂਦਪੁਰ, ਯੋਗੀ ਗੋਂਦਪੁਰ, ਅਰਸ਼ ਰਾਣਾ, ਨਰਿੰਦਰ ਪਾਲ, ਸੁਖਵਿੰਦਰ ਸਿੰਘ ਬਾਂਡਾ, ਹਰਜਿੰਦਰ ਸਿੰਘ, ਰਾਜੀਵ ਕੁਮਾਰ, ਨਰਪਾਲ ਸਿੰਘ, ਰਮਨ ਕੁਮਾਰ, ਤਰਲੋਚਨ ਸਿੰਘ, ਨਰਿੰਦਰ ਕੁਮਾਰ, ਧਰਮ ਸਿੰਘ, ਮੋਹਣ ਸਿੰਘ, ਰਣਜੀਤ ਸਿੰਘ, ਰਮਨਦੀਪ ਸਿੰਘ, ਨਿਰਪਾਲ ਸਿੰਘ, ਜਗਦੇਵ ਸਿੰਘ, ਅਰਸ਼ਦੀਪ ਸਿੰਘ, ਸਰਬਜੀਤ ਸਿੰਘ, ਰਾਕੇਸ਼ ਕੁਮਾਰ, ਜਰਨੈਲ ਸਿੰਘ, ਲਛਮਣ ਸਿੰਘ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਕੇਵਲ ਸਿੰਘ, ਹਰਪ੍ਰੀਤ ਸਿੰਘ, ਉਂਕਾਰ ਸਿੰਘ ਸਮੇਤ ਕਿਸਾਨ ਹਾਜ਼ਰ ਸਨ |
ਬਿਜਲੀ ਕੱਟਾਂ ਖ਼ਿਲਾਫ਼ ਟ੍ਰੈਫਿਕ ਜਾਮ 26 ਨੂੰ
ਅਜੀਤ ਡੈਸਕ
24-05-2026