ਅੱਡਾ ਸਰਾਂ, 23 ਮਈ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ 'ਚ ਚੱਲਦੇ ਜ਼ਿਲ੍ਹਾ ਪੱਧਰੀ ਵੇਟਲਿਫਟਿੰਗ ਸੈਂਟਰ 'ਚ ਸ਼ੈੱਡ ਵਾਲੀ ਸਟੇਜ ਦਾ ਨਿਰਮਾਣ ਕਾਰਜ ਜਾਰੀ ਹੈ | ਕੋਚ ਬਲਜਿੰਦਰ ਸਿੰਘ ਭਿੰਡਰ ਨੇ ਦੱਸਿਆ ਕਿ ਸੈਂਟਰ ਦੇ ਸਰਪ੍ਰਸਤ ਹਰਦੀਪ ਸਿੰਘ ਬੀਰਮਪੁਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪਿੰਡ ਵਾਸੀਆਂ ਤੇ ਪ੍ਰਵਾਸੀ ਪੰਜਾਬੀ ਖੇਡ ਪ੍ਰਮੋਟਰਾਂ ਦੇ ਸਹਿਯੋਗ ਨਾਲ ਚੱਲ ਰਹੇ ਇਸ ਸੈਂਟਰ ਲਈ ਖੇਡ ਪ੍ਰਮੋਟਰਾਂ ਦੇ ਸਹਿਯੋਗ ਨਾਲ ਇਸ ਸਟੇਜ 'ਤੇ ਸ਼ੈੱਡ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ | ਭਿੰਡਰ ਨੇ ਦੱਸਿਆ ਕਿ ਸ਼ੈੱਡ ਦੇ ਨਿਰਮਾਣ ਤੋਂ ਬਾਅਦ ਹੁਣ ਸੂਬਾ ਪੱਧਰ ਦੇ ਮੁਕਾਬਲੇ ਇਸ ਸਟੇਜ ਤੇ ਕਰਵਾਉਣ 'ਚ ਵੱਡੀ ਸਹੂਲਤ ਮਿਲੇਗੀ | ਉਨ੍ਹਾਂ ਦੱਸਿਆ ਕਿ ਇਸ ਦੇ ਨਿਰਮਾਣ ਵਿਚ ਲਗਪਗ ਢਾਈ ਲੱਖ ਰੁਪਏ ਖ਼ਰਚ ਆਉਣਗੇ ਤੇ ਇਹ ਜਲਦ ਬਣ ਕੇ ਤਿਆਰ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ਸੂਬਾ ਪੱਧਰੀ ਵੇਟ ਲਿਫਟਰ ਤਿਆਰ ਕਰਨ ਵਾਲੇ ਇਸ ਸੈਂਟਰ 'ਚ ਖਿਡਾਰੀਆਂ ਦੀ ਹਰ ਸਹੂਲਤ ਲਈ ਲਗਾਤਾਰ ਪਿੰਡ ਵਾਸੀ ਤੇ ਖੇਡ ਪ੍ਰਮੋਟਰ ਲਗਾਤਾਰ ਮਦਦ ਕਰ ਰਹੇ ਹਨ | ਭਿੰਡਰ ਨੇ ਦੱਸਿਆ ਕਿ ਜੂਨ ਮਹੀਨੇ 'ਚ ਖਿਡਾਰੀਆਂ ਦੇ ਹੁਨਰ ਨੂੰ ਤਰਾਸ਼ਣ ਲਈ ਵਿਸ਼ੇਸ਼ ਸਮਰ ਕੈਂਪ ਲਾਇਆ ਜਾਵੇਗਾ | ਇਸ ਮੌਕੇ ਨੰਬਰਦਾਰ ਉਂਕਾਰ ਸਿੰਘ, ਮਨੀ ਦੇਹਰੀਵਾਲ, ਗੁਰਵਿੰਦਰ ਸਿੰਘ ਪੰਨੂ, ਸਰਬਜੋਤ ਸਿੰਘ ਸੰਧੂ, ਸਾਬਕਾ ਸਰਪੰਚ ਹਰਦਿਆਲ ਸਿੰਘ, ਮਨਦੀਪ ਸਿੰਘ ਲਿੱਤਰ, ਹਰਜਿੰਦਰ ਸਿੰਘ, ਡਾ. ਦਵਿੰਦਰ ਸਿੰਘ, ਉਪਕਾਰ ਸਿੰਘ, ਲੱਬੀ, ਸ਼ਿੰਦਰਪਾਲ ਮੱਲ੍ਹੀ, ਸਨੀ, ਬੰਟੂ, ਕੁਲਵਿੰਦਰ ਸਿੰਘ, ਕੁਲਵਿੰਦਰ ਸਿੰਘ ਆਦਿ ਮੌਜੂਦ ਸਨ |