ਮੁਕੇਰੀਆਂ, 23 ਮਈ (ਰਾਮਗੜ੍ਹੀਆ)-ਮੁਕੇਰੀਆਂ ਦੇ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜ ਰਹੇ ਰਾਮ ਕੁਮਾਰ ਦੇ ਹੱਕ 'ਚ ਹਲਕਾ ਇੰਚਾਰਜ 'ਆਪ' ਪ੍ਰੋ. ਜੀ. ਐਸ. ਮੁਲਤਾਨੀ ਨੇ ਵਾਰਡ ਵਾਸੀਆਂ ਨਾਲ ਮੀਟਿੰਗ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੋ. ਮੁਲਤਾਨੀ ਨੇ ਕਿਹਾ ਕਿ ਉਹ ਵਾਰਡ ਡੋਰ ਟੂ ਡੋਰ ਜਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਹਰ ਪਾਸੇ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਲੋਕਾਂ ਵਲੋਂ ਆਮ ਆਦਮੀ ਪਾਰਟੀ ਦੁਆਰਾ ਕੀਤੇ ਜਾ ਰਹੇ ਕੰਮਾਂ ਜਿਵੇਂ ਸੜਕ ਸੁਰੱਖਿਆ ਫੋਰਸ, ਸਿਹਤ ਕਾਰਡ, ਟੋਲ ਪਲਾਜ਼ਾ ਬੰਦ, ਵਿਧਾਇਕਾਂ ਦੀਆਂ ਫ਼ਾਲਤੂ ਪੈਨਸ਼ਨਾਂ ਬੰਦ ਕਰਨਾ, 65 ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣਾ, ਮੁਕੇਰੀਆਂ ਦਾ ਹਸਪਤਾਲ 60 ਬੈੱਡ ਤੋਂ 100 ਬੈੱਡ ਕਰਨ ਨੂੰ ਲੈ ਕੇ ਬੇਹੱਦ ਖ਼ੁਸ਼ ਨਜ਼ਰ ਆ ਰਹੇ ਹਨ | ਉਨ੍ਹਾਂ ਕਿਹਾ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਡਟ ਕੇ ਵੋਟਾਂ ਪਾਉਣ ਦਾ ਮਨ ਬਣਾ ਲਿਆ ਹੈ ਤੇ ਮੁਕੇਰੀਆਂ ਵਿਚ ਵੀ ਆਮ ਆਦਮੀ ਪਾਰਟੀ ਦੀ ਕਮੇਟੀ ਬਣਨ ਜਾ ਰਹੀ ਹੈ | ਇਸ ਮੌਕੇ ਹੁਸ਼ਿਆਰਪੁਰ ਦੇ ਇੰਚਾਰਜ ਮੈਡਮ ਕਰਮਜੀਤ ਕੌਰ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਪਰਸਨ ਅਤੇ ਹਰਜੀਤ ਸਿੰਘ ਸਹੋਤਾ ਚੇਅਰਮੈਨ ਮਾਰਕੀਟ ਕਮੇਟੀ, ਜਸਵੀਰ ਠਾਕੁਰ ਬਲਾਕ ਸੰਮਤੀ ਚੇਅਰਮੈਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਜੁਝਾਰੂ ਸਾਥੀ ਹਾਜ਼ਰ ਸਨ |