27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

21 ਸਾਲਾ ਨੌਜਵਾਨ ਦੇ ਕਤਲ ਦੇ ਮਾਮਲੇ 'ਚ 2 ਕਾਬੂ

Ad Position 21
No active advertisement
ਅਜੀਤ ਡੈਸਕ 25-05-2026
ਮਾਹਿਲਪੁਰ, 24 ਮਈ (ਰਜਿੰਦਰ ਸਿੰਘ)-ਥਾਣਾ ਚੱਬੇਵਾਲ ਦੀ ਪੁਲਿਸ ਨੇ ਮਾਹਿਲਪੁਰ ਨਾਲ ਲੱਗਦੇ ਪਿੰਡ ਭਾਰਟਾ ਗਣੇਸ਼ਪੁਰ ਦਾ ਇਕ 21 ਸਾਲਾਂ ਨੌਜਵਾਨ ਦੇ ਹੋਏ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਉਂਕਾਰ ਭੋਪਾਲ ਪੁੱਤਰ ਮੋਹਣ ਲਾਲ ਵਾਸੀ ਭਾਰਟਾ ਨੇ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਦਿੱਤੀ ਦਰਖਾਸਤ 'ਚ ਦੱਸਿਆ ਕਿ ਮੇਰਾ ਲੜਕਾ ਭੁਪਿੰਦਰ ਭੋਪਾਲ ਉਮਰ ਕਰੀਬ 21 ਸਾਲ ਜੋ ਕਿ ਅਰਸਾ ਕਰੀਬ ਦੋ ਮਹੀਨੇ ਤੋਂ ਫੀਕੋ ਕੰਪਨੀ ਦੇ ਮਾਲਕ ਹਰਵਿੰਦਰ ਸਿੰਘ ਦੇ ਨਾਲ ਪਿੰਡਾਂ ਵਿਚ ਘੁੰਮ ਫਿਰ ਕੇ ਕਿਸ਼ਤਾਂ ਤੇ ਸਾਮਾਨ ਸਪਲਾਈ ਕਰਨ ਦਾ ਅਤੇ ਰਿਕਵਰੀ ਕਰਨ ਦਾ ਕੰਮ ਕਰਦਾ ਸੀ | 21 ਮਈ ਨੂੰ ਮੇਰਾ ਲੜਕਾ ਸਵੇਰੇ ਵਕਤ ਕਰੀਬ 9:30 ਵਜੇ ਆਪਣੇ ਕੰਮ 'ਤੇ ਆਪਣੀ ਐਕਟਿਵਾ ਨੰਬਰੀ (ਪੀ.ਬੀ. 24 ਐਫ.3612) 'ਤੇ ਸਵਾਰ ਹੋ ਕੇ ਘਰੋਂ ਗਿਆ ਸੀ ਤਾਂ ਦੇਰ ਸ਼ਾਮ ਵਕਤ ਕਰੀਬ 9 ਵਜੇ ਮੈਂ ਆਪਣੇ ਲੜਕੇ ਨੂੰ ਫ਼ੋਨ ਕਰਕੇ ਪੁੱਛਿਆ ਕਿ ਘਰ ਕਿਉਂ ਨਹੀਂ ਆਇਆ ਜਿਸ ਨੇ ਦੱਸਿਆ ਕਿ ਮੈਂ ਤੇ ਮੇਰਾ ਦੋਸਤ ਸਮਿਤ ਸਿੰਘ ਉਰਫ਼ ਬੱਬੂ ਮਾਨ ਪੁੱਤਰ ਲਖਵਿੰਦਰ ਸਿੰਘ ਵਾਸੀ ਨੂਰਪੁਰ ਬ੍ਰਾਹਮਣਾਂ ਥਾਣਾ ਮਾਹਿਲਪੁਰ ਅਜੇ ਤੱਕ ਫ਼ੀਲਡ 'ਚ ਹੀ ਕਿਸ਼ਤਾਂ ਇਕੱਠੀਆਂ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਅਸੀਂ ਪਿੰਡ ਭਗਤੂਪੁਰ ਨਕਲਾਂ ਦੇਖਣ ਜਾਣਾ ਹੈ ਅਤੇ ਰਾਤ 12 ਵਜੇ ਤੱਕ ਵਾਪਸ ਆ ਜਾਵਾਂਗੇ ਤਾਂ ਵਕਤ ਕਰੀਬ 11:15 ਪੀ. ਐਮ. ਵਜੇ ਜਦੋਂ ਮੈਂ ਆਪਣੇ ਲੜਕੇ ਦੇ ਮੋਬਾਈਲ ਫ਼ੋਨ 'ਤੇ ਸੰਪਰਕ ਕੀਤਾ ਤਾਂ ਉਸ ਨੇ ਮੈਨੂੰ ਕਿਹਾ ਕਿ ਅੱਜ ਅਸੀਂ ਆਪਣੇ ਦੋਸਤ ਕੁਲਵੀਰ ਸਿੰਘ ਉਰਫ਼ ਮੰਗੂ ਪੁੱਤਰ ਪਰਮਜੀਤ ਸਿੰਘ ਵਾਸੀ ਖੈਰੜ ਅੱਛਰਵਾਲ ਥਾਣਾ ਮਾਹਿਲਪੁਰ ਦੇ ਘਰ ਰੁਕਣਾ ਹੈ ਉਸ ਤੋਂ ਬਾਅਦ ਮੇਰੇ ਲੜਕੇ ਦਾ ਮੋਬਾਈਲ ਫ਼ੋਨ ਬੰਦ ਆਉਣ ਲੱਗ ਪਿਆ | ਉਨ੍ਹਾਂ ਦੱਸਿਆ ਕਿ 22 ਮਈ ਨੂੰ ਸਵੇਰੇ ਉੱਠਦੇ ਹੀ ਆਪਣੇ ਲੜਕੇ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਜਦ ਅਸੀਂ ਭਾਲ ਕਰਦੇ ਕਰਦੇ ਪਿੰਡਾਂ 'ਚੋਂ ਦੀ ਹੁੰਦੇ ਹੋਏ ਵਕਤ ਕਰੀਬ 1 ਵਜੇ ਦੁਪਹਿਰ ਪਿੰਡ ਸਰਿਹਾਲਾ ਕਲਾਂ ਖੇਤਾਂ ਨੂੰ ਜਾਂਦੇ ਕੱਚੇ ਰਸਤੇ ਵੱਲ ਨੂੰ ਜਾ ਰਹੇ ਸੀ ਤਾਂ ਖੇਤਾਂ ਨੂੰ ਜਾਂਦੇ ਕੱਚੇ ਰਸਤੇ ਪਰ ਮੇਰੇ ਲੜਕੇ ਦੀ ਉਕਤ ਨੰਬਰੀ ਐਕਟਿਵਾ ਖੜ੍ਹੀ ਸੀ ਤੇ ਕੋਲ ਹੀ ਮੇਰੇ ਲੜਕੇ ਭੁਪਿੰਦਰ ਭੋਪਾਲ ਦੀ ਲਾਸ਼ ਪਈ ਸੀ, ਜਿਸ ਨੂੰ ਹਿਲਾ ਜੁਲਾ ਕੇ ਦੇਖਿਆ ਤਾਂ ਉਹ ਨਹੀਂ ਹਿੱਲਿਆ ਉਸ ਦੀ ਮੌਤ ਹੋ ਚੁੱਕੀ ਸੀ | ਜਿਸ ਸੰਬੰਧੀ ਮੁਕੱਦਮਾ ਦਰਜ ਕੀਤਾ |
Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਬੀ. ਐੱਸ. ਸੀ. ਫ਼ੈਸ਼ਨ ਡਿਜ਼ਾਇਨਿੰਗ ਦੇ ਸਮੈਸਟਰ ਤੀਜਾ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਪਿੰਡ ਮਨੋਲੀਆ ਦੇ ਇਕ ਘਰ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ
Ad Position 24