27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਿੰਡ ਮਨੋਲੀਆ ਦੇ ਇਕ ਘਰ 'ਤੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ

Ad Position 21
No active advertisement
ਅਜੀਤ ਡੈਸਕ 25-05-2026

ਮਾਹਿਲਪੁਰ, 24 ਮਈ (ਰਜਿੰਦਰ ਸਿੰਘ)-ਬੀਤੀ ਦੇਰ ਰਾਤ ਬਲਾਕ ਮਾਹਿਲਪੁਰ ਦੇ ਪਿੰਡ ਮਨੋਲੀਆ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਦੋ ਅਣਪਛਾਤਿਆਂ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਇਕ ਘਰ 'ਤੇ ਚਾਰ ਦੇ ਕਰੀਬ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਜਗੀਰ ਕੌਰ ਪਤਨੀ ਲੇਟ ਸੂਬੇਦਾਰ ਸਾਧੂ ਸਿੰਘ ਵਾਸੀ ਮਨੋਲੀਆ ਨੇ ਸਰਪੰਚ ਗੁਰਦੇਵ ਸਿੰਘ, ਮਹਿੰਦਰ ਕੁਮਾਰ ਪੰਚ, ਸੁਖਵੰਤ ਸਿੰਘ ਪੰਚ, ਅਮਰਜੀਤ ਬਿੱਲੂ, ਨੰਬਰਦਾਰ ਦੇਸ ਰਾਜ, ਡਾ. ਟੇਕ ਚੰਦ ਦੀ ਹਾਜ਼ਰੀ 'ਚ ਦੱਸਿਆ ਕਿ ਉਹ ਬੀਤੀ ਰਾਤ ਘਰ 'ਚ ਆਪਣੀ ਨੂੰਹ ਰਣਜੀਤ ਕੌਰ, ਪੋਤੀ ਰਵਨੀਤ ਕੌਰ ਘਰ ਦੇ ਅੰਦਰ ਸੁੱਤੇ ਪਏ ਸਨ ਤੇ ਉਸ ਦਾ ਭਤੀਜਾ ਪਾਖਰ ਸਿੰਘ ਬਾਹਰ ਵਿਹੜੇ 'ਚ ਸੁੱਤਾ ਪਿਆ | ਉਸ ਦਾ ਪੁੱਤਰ ਕੁਲਦੀਪ ਸਿੰਘ ਵਾੜ (ਹਵੇਲੀ) 'ਚ ਸੁੱਤਾ ਸੀ | ਉਸ ਨੇ ਦੱਸਿਆ ਕਿ ਲੰਘੀ ਰਾਤ ਤਕਰੀਬਨ 1. 15 ਵਜੇ ਚਾਰ ਦੇ ਕਰੀਬ ਗੋਲੀਆਂ ਚੱਲਣ ਦੀ ਆਵਾਜ਼ ਆਈ | ਉਸ ਨੇ ਦੱਸਿਆ ਕਿ ਉਨ੍ਹਾਂ ਸਮਝਿਆ ਕਿ ਕੋਈ ਬੁਲਟ ਮੋਟਰਸਾਈਕਲ ਨਾਲ ਪਟਾਕੇ ਮਾਰਦਾ ਹੈ ਉਹ ਨਹੀਂ ਉੱਠੇ | ਉਸ ਨੇ ਦੱਸਿਆ ਕਿ ਜਦੋ ਸਵੇਰੇ ਉੱਠੇ ਤਾਂ ਘਰ ਦੇ ਮੇਨ ਦਰਵਾਜ਼ੇ ਸਾਹਮਣੇ ਰੇਤ ਡਿੱਗੀ ਹੋਈ ਸੀ | ਉਸ ਨੇ ਦੱਸਿਆ ਕਿ ਜੱਦੋ ਉਨ੍ਹਾਂ ਨੇ ਧਿਆਨ ਨਾਲ ਦੇਖਿਆ ਮੇਨ ਦਰਵਾਜ਼ੇ ਦੀ ਕੰਧ 'ਤੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਸਨ ਅਤੇ ਮੇਨ ਗੇਟ ਦੀ ਲੱਗੀ ਪਲਾਸਟਿਕ ਦੀ ਚਾਦਰ 'ਤੇ ਵੀ ਗੋਲੀਆਂ ਦੇ ਨਿਸ਼ਾਨ ਸਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਤੇ ਸਮੂਹ ਪੰਚਾਂ ਨੂੰ ਕੰਧ ਅਤੇ ਗੇਟ ਦੀ ਚਾਦਰ 'ਤੇ ਲੱਗੀਆਂ ਗੋਲੀਆਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਸਰਪੰਚ ਗੁਰਦੇਵ ਸਿੰਘ ਨੇ ਇਹ ਸਾਰੇ ਮਾਮਲਾ ਥਾਣਾ ਮਾਹਿਲਪੁਰ ਦੀ ਪੁਲਿਸ ਦੇ ਧਿਆਨ 'ਚ ਲਿਆਂਦਾ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਤਿੰਨ ਗੋਲੀਆਂ ਦੇ ਖੋਲ ਕਬਜ਼ੇ 'ਚ ਲਏ ਅਤੇ ਆਲੇ ਦੁਆਲੇ ਲੱਗੇ ਸੀ. ਸੀ. ਟੀ. ਵੀ. ਨੂੰ ਦੇਖ ਕੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸੰਬੰਧੀ ਥਾਣਾ ਮੁਖੀ ਰਮਨਦੀਪ ਕੌਰ ਨੇ ਫ਼ੋਨ ਨਹੀਂ ਚੁੱਕਿਆ | ਥਾਣੇਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਆਲੇ ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 21 ਸਾਲਾ ਨੌਜਵਾਨ ਦੇ ਕਤਲ ਦੇ ਮਾਮਲੇ 'ਚ 2 ਕਾਬੂ ਅਗਲੀ ਖ਼ਬਰ ਟਾਂਡਾ ਪੁਲਿਸ ਵਲੋਂ ਮਿਆਣੀ ਕਤਲ ਕਾਂਡ ਦੇ 2 ਮੁੱਖ ਦੋਸ਼ੀ ਗਿ੍ਫ਼ਤਾਰ
Ad Position 24