ਟਾਂਡਾ ਉੜਮੁੜ, 24 ਮਈ (ਕੁਲਬੀਰ ਸਿੰਘ ਗੁਰਾਇਆ, ਭਗਵਾਨ ਸਿੰਘ ਸੈਣੀ, ਦੀਪਕ ਬਹਿਲ)-ਟਾਂਡਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਮਿਆਣੀ ਵਿਖੇ 15 ਜਨਵਰੀ 2026 ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਬਲਵਿੰਦਰ ਸਿੰਘ ਕਤਲ ਕਾਂਡ ਦੇ ਦੋ ਲੋੜੀਂਦੇ ਨਾਮਜ਼ਦ ਸ਼ੂਟਰਾਂ ਨੂੰ ਟਾਂਡਾ ਪੁਲਿਸ ਨੇ ਗਿ੍ਫ਼ਤਾਰ ਕੀਤਾ ਗਿਆ | ਇਸ ਸੰਬੰਧੀ ਥਾਣਾ ਟਾਂਡਾ ਵਿਖੇ ਕੀਤੀ ਪੈੱ੍ਰਸ ਕਾਨਫ਼ਰੰਸ ਦੌਰਾਨ ਡੀ. ਐਸ. ਪੀ. ਟਾਂਡਾ ਦਵਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਦੀ ਟੀਮ ਵਲੋਂ ਗਿ੍ਫ਼ਤਾਰ ਕੀਤੇ ਗਏ ਨਾਮਜ਼ਦ ਦੋਸ਼ੀ ਗੁਰਮਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪੰਜ ਗਰਾਈਆਂ ਬਟਾਲਾ ਗੁਰਦਾਸਪੁਰ ਤੇ ਸਵਰਾਜ ਸਿੰਘ ਉਰਫ਼ ਅਭੀ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਪੰਜ ਗਰਾਈਆਂ ਬਟਾਲਾ ਗੁਰਦਾਸਪੁਰ ਇਸ ਕਤਲ ਕਾਂਡ ਤੋਂ ਬਾਅਦ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਸਨ | ਜਿਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਵਲੋਂ ਐਸ. ਪੀ. ਡੀ. ਮਨਪ੍ਰੀਤ ਕੌਰ ਸੀਮਾਰ ਤੇ ਉਨ੍ਹਾਂ ਦੀ ਅਗਵਾਈ ਵਿਚ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਥਾਣਾ ਮੁਖੀ ਟਾਂਡਾ ਗੁਰਿੰਦਰਜੀਤ ਸਿੰਘ ਦੀ ਟੀਮ ਨੇ ਜਦੋਂ ਜਹਿਦ ਉਪਰੰਤ ਉਕਤ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਉਹ ਦੱਸਿਆ ਕਿ ਉਕਤ ਦੋਸ਼ੀਆਂ ਦਾ ਅਦਾਲਤੀ ਰਿਮਾਂਡ ਵੀ ਲਿਆ ਗਿਆ ਹੈ, ਜਿਸ ਤਹਿਤ ਦੋਸ਼ੀਆਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ | ਜ਼ਿਕਰਯੋਗ ਹੈ ਬੀਤੀ 15 ਜਨਵਰੀ ਨੂੰ ਵਾਰਡ ਨੰਬਰ 4 ਮਿਆਣੀ ਦੇ ਰਹਿਣ ਵਾਲੇ ਬਲਵਿੰਦਰ ਸਤਿ ਕਰਤਾਰ ਸਿੰਘ ਪੁੱਤਰ ਅਵਤਾਰ ਸਿੰਘ ਨੂੰ ਮੋਟਰਸਾਈਕਲ ਤੇ ਆਏ ਸ਼ੂਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ | ਉਪਰੰਤ ਉਕਤ ਦੋਸ਼ੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਸਨ | ਉਨ੍ਹਾਂ ਹੋਰ ਦੱਸਿਆ ਕਿ ਉਕਤ ਦੋਸ਼ੀਆਂ ਨੇ ਇਸ ਕਤਲ ਕਾਂਡ ਉਪਰੰਤ ਤਰਨ ਤਾਰਨ ਅਤੇ ਗੁਰਦਾਸਪੁਰ 'ਚ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦਿੱਤੇ ਹਨ ਅਤੇ ਜਿਸ ਦੇ ਉਕਤ ਦੋਸ਼ੀਆਂ ਉੱਪਰ ਮੁਕੱਦਮੇ ਦਰਜ ਕੀਤੇ ਗਏ ਹਨ |
ਟਾਂਡਾ ਪੁਲਿਸ ਵਲੋਂ ਮਿਆਣੀ ਕਤਲ ਕਾਂਡ ਦੇ 2 ਮੁੱਖ ਦੋਸ਼ੀ ਗਿ੍ਫ਼ਤਾਰ
ਅਜੀਤ ਡੈਸਕ
25-05-2026