27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਵਰਿੰਦਾਵਨ ਤੋਂ ਆਈ ਕੀਰਤਨ ਮੰਡਲੀ ਦਾ ਚੱਬੇਵਾਲ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਸਵਾਗਤ

Ad Position 21
No active advertisement
ਅਜੀਤ ਡੈਸਕ 25-05-2026
ਚੱਬੇਵਾਲ, 24 ਮਈ (ਰਾਜੀਵ ਭਾਰਦਵਾਜ)-ਵਰਿੰਦਾਵਨ (ਯੂ. ਪੀ.) ਤੋਂ ਆਈ ਕੀਰਤਨ ਮੰਡਲੀ ਦਾ ਚੱਬੇਵਾਲ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਭਰਵਾਂ ਸਵਾਗਤ ਕੀਤਾ | ਇਸ ਕੀਰਤਨ ਮੰਡਲੀ ਨੇ ਭਗਵਾਨ ਸ੍ਰੀ ਕਿ੍ਸ਼ਨ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਸਮੂਹ ਭਗਤਾਂ ਨੂੰ ਝੂਮਣ ਲਗਾ ਦਿੱਤਾ | ਜਾਣਕਾਰੀ ਦਿੰਦੇ ਹੋਏ ਚੱਬੇਵਾਲ ਦੇ ਪ੍ਰਾਚੀਨ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੇਮ ਗੋਪਾਲ ਨੇ ਦੱਸਿਆ ਕਿ ਨੇੜਲੇ ਪਿੰਡ ਬੱਸੀ ਕਲਾਂ 'ਚ ਭਾਗਵਤ ਕਥਾ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਉਸ ਭਾਗਵਤ ਕਥਾ ਦੇ ਸੰਬੰਧ 'ਚ ਵਰਿੰਦਾਵਨ ਤੋਂ ਇਕ ਕੀਰਤਨ ਮੰਡਲੀ ਆਈ ਹੋਈ ਹੈ | ਚੱਬੇਵਾਲ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਇਸ ਕੀਰਤਨ ਮੰਡਲੀ ਨੂੰ ਚੱਬੇਵਾਲ ਵਿਖੇ ਆਉਣ ਲਈ ਸੱਦਾ ਪੱਤਰ ਦਿੱਤਾ ਗਿਆ ਸੀ, ਜਿਸ ਕਰਕੇ ਇਹ ਮੰਡਲੀ ਚੱਬੇਵਾਲ ਵਿਖੇ ਪਹੁੰਚੀ ਤੇ ਭਗਵਾਨ ਸ੍ਰੀ ਕਿ੍ਸ਼ਨ ਦਾ ਗੁਣਗਾਨ ਕੀਤਾ | ਇਸ ਮੌਕੇ ਸੁਧੀਰ ਸ਼ਿੰਦੇ, ਨਵਨੀਤ ਬਾਵਾ, ਮਧਿਅਮ ਗੁੱਲਾ, ਰਾਹੁਲ ਸ਼ਰਮਾ, ਗੌਤਮ ਸ਼ਰਮਾ, ਪਿ੍ੰਸ ਭਾਰਦਵਾਜ, ਉਂਕਾਰ ਨਾਥ, ਦੀਪਕ ਚੱਢਾ, ਵਿਸ਼ਾਲ ਚੱਢਾ, ਮੋਨੂੰ ਬੱਸੀ ਕਲਾਂ, ਸ਼ਵੇਤਾ ਭਾਰਦਵਾਜ, ਸਰੋਜ ਕੁਮਾਰੀ, ਸੰਤੋਸ਼ ਕੁਮਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਡਰੱਗ ਮਰਦਮਸ਼ੁਮਾਰੀ ਦੇ ਨਾਂਅ 'ਤੇ ਸੂਬੇ ਦੇ ਲੋਕਾਂ ਦੇ ਪੈਸੇ ਦੀ ਬਰਬਾਦੀ-ਡੋਗਰਾ
Ad Position 24