27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 25-05-2026
ਪੱਸੀ ਕੰਢੀ, 24 ਮਈ (ਜਗਤਾਰ ਸਿੰਘ ਰਜਪਾਲਮਾ)-ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਮਨਹੋਤਾ ਬਲੱਡ ਸੇਵਾ ਸੁਸਾਇਟੀ ਦੇ ਸਹਿਯੋਗ ਸਦਕਾ ਪਿੰਡ ਕਟੌਹੜ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸੁਸਾਇਟੀ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਨਸ਼ਾ ਕਿਸੇ ਵੀ ਰੂਪ ਵਿਚ ਹੋਵੇ, ਉਹ ਬਹੁਤ ਨਿੰਦਣਯੋਗ ਹੈ | ਨਸ਼ਾ ਕਰਨ ਵਾਲੇ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਨੌਜਵਾਨ ਦਹੀ ਦੁੱਧ ਨੂੰ ਛੱਡ ਕੇ ਸਮੈਕ ਦਾ ਸ਼ੌਕੀਨ ਹੁੰਦਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਨਸ਼ਾ ਭਾਵੇਂ ਕਿਸੇ ਵੀ ਰੂਪ 'ਚ ਹੋਵੇ ਸਿਹਤ ਲਈ ਹਾਨੀਕਾਰਕ ਹੁੰਦਾ ਹੈ | ਇਸ ਮੌਕੇ ਮਨਹੋਤਾ ਬਲੱਡ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਰਾਜੀਵ ਰੋਮੀ ਨੇ ਸੁਸਾਇਟੀ ਵਲੋਂ ਨੌਜਵਾਨਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰਨ ਲਈ ਲਗਾਏ ਕੈਂਪ ਦੀ ਸ਼ਲਾਘਾ ਕਰਦੇ ਹੋਏ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ, ਮਨਹੋਤਾ ਬਲੱਡ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਰਾਜੀਵ ਰੋਮੀ ਤੇ ਸੰਜੂ ਢੋਂਲਵਾਹਾ, ਸੀਨੀਅਰ ਮੀਤ ਪ੍ਰਧਾਨ ਲੈਕ. ਦਲਜੀਤ ਸਿੰਘ, ਸਕੱਤਰ ਡਾ. ਬਲਜੀਤ, ਮੀਤ ਪ੍ਰਧਾਨ ਹਰਦਿੰਦਰ ਦੀਪਕ, ਸਲਾਹਕਾਰ ਕੈਪਟਨ ਕਰਨੈਲ ਸਿੰਘ ਰਾਣਾ, ਪ੍ਰੈੱਸ ਸਕੱਤਰ ਡਾ. ਮਹਿੰਦਰ ਕੁਮਾਰ ਮਲਹੋਤਰਾ, ਜੁਆਇੰਟ ਪ੍ਰੈੱਸ ਸਕੱਤਰ ਮਾਸਟਰ ਭੁਪਿੰਦਰ ਰਾਜਾ, ਜੁਆਇੰਟ ਸਕੱਤਰ ਮੋਹਨ ਧੁੱਗਾ, ਸਟੇਜ ਸਕੱਤਰ ਕੈਪਟਨ ਦੀਪ ਸਿੰਘ, ਜੁਆਇੰਟ ਸਟੇਜ ਸਕੱਤਰ ਗੁਰਜੀਤ ਸਿੰਘ ਸੌਰਵ, ਸਲਾਹਕਾਰ ਮਲਕੀਤ ਸਿੰਘ, ਮੈਂਬਰ ਪ੍ਰਭਜੋਤ ਸਿੰਘ, ਸਰਪੰਚ ਬਬਲੂ ਕਟੌਹੜ, ਹਰਪਾਲ ਸਿੰਘ ਮਾਗਾ, ਸੁਰਿੰਦਰ ਠਾਕੁਰ, ਮਾਸਟਰ ਰਾਮਪਾਲ, ਜਗੀਰੀ ਲਾਲ, ਕੁਲਵੰਤ ਸਿੰਘ, ਸਤਨਾਮ ਸਿੰਘ, ਮੈਨੇਜਰ ਵਿਵੇਕ ਸ਼ਰਮਾ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਨਰੇਸ਼ ਕੁਮਾਰ ਜੇ. ਈ., ਮੁਸਕਾਨ, ਗਗਨਦੀਪ ਕੌਰ, ਚਰਨਪ੍ਰੀਤ ਕੌਰ, ਬਿਲਾਸ ਕੁਮਾਰ ਸਮੇਤ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ 'ਚ ਮਾਤਰੀ ਸੰਮੇਲਨ ਕਰਵਾਇਆ ਅਗਲੀ ਖ਼ਬਰ ਵਰਿੰਦਾਵਨ ਤੋਂ ਆਈ ਕੀਰਤਨ ਮੰਡਲੀ ਦਾ ਚੱਬੇਵਾਲ ਦੇ ਪ੍ਰਾਚੀਨ ਸ਼ਿਵ ਮੰਦਰ 'ਚ ਸਵਾਗਤ
Ad Position 24