ਤਲਵਾੜਾ, 24 ਮਈ (ਐਚ. ਐਸ. ਮਿੱਠੂ)-ਤਲਵਾੜਾ ਦੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਇਕ ਵਿਸ਼ਾਲ ਮਾਤਰੀ ਸੰਮੇਲਨ ਦਾ ਆਯੋਜਨ ਕੀਤਾ | ਇਸ ਮੌਕੇ ਸਰਵਹਿੱਤਕਾਰੀ ਸੁਸਾਇਟੀ ਪੰਜਾਬ ਦੀ ਕਾਰਜਕਾਰੀ ਮੈਂਬਰ ਸ੍ਰੀਮਤੀ ਸ਼ੈਲੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡਾ ਫ਼ਰਜ਼ ਹੈ ਕਿ ਅਸੀਂ ਨਾ ਸਿਰਫ਼ ਜਨਮ ਦੇਣ ਵਾਲੀ ਮਾਂ ਦਾ, ਸਗੋਂ ਧਰਤੀ ਮਾਤਾ, ਗਾਇਤਰੀ ਮਾਤਾ, ਗਊ ਮਾਤਾ ਤੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੀਆਂ ਮਾਵਾਂ ਦਾ ਵੀ ਸਤਿਕਾਰ ਕਰੀਏ | ਉਨ੍ਹਾਂ ਨੇ ਮਾਂ ਦੀ ਸ਼ਕਤੀ ਨੂੰ ਸਮਾਜ ਵਿਚ ਸਭ ਤੋਂ ਵੱਡੀ ਪੇ੍ਰਰਨਾ ਸ਼ਕਤੀ ਦੱਸਿਆ | ਮਾਤਰੀ ਭਾਰਤੀ ਦੀ ਪ੍ਰਧਾਨ ਨੀਤੀਕਾ ਸ਼ਰਮਾ ਨੇ ਬੱਚਿਆਂ ਨਾਲ ਸਕਾਰਾਤਮਿਕ ਸੰਚਾਰ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਿਆਰ ਭਰੀ ਗੱਲਬਾਤ ਬੱਚਿਆਂ 'ਚ ਆਤਮਵਿਸ਼ਵਾਸ ਅਤੇ ਸਕਾਰਾਤਮਿਕ ਸੋਚ ਦਾ ਵਿਕਾਸ ਕਰਦੀ ਹੈ | ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਤਲਵਾੜਾ ਦੀ ਐਮ. ਸੀ. ਅਨੀਤਾ ਨੇ ਕਿਹਾ ਕਿ ਬੱਚਿਆਂ ਦਾ ਸਰਵਪੱਖੀ ਵਿਕਾਸ ਸਿਰਫ਼ ਅÏਰਤਾਂ ਦੇ ਮੁੱਲਾਂ, ਮਾਰਗ ਦਰਸ਼ਨ ਤੇ ਸਮਰਥਨ ਰਾਹੀਂ ਹੀ ਸੰਭਵ ਹੈ | ਉਨ੍ਹਾਂ ਮਾਵਾਂ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ, ਵਿਵਹਾਰ ਤੇ ਰੋਜ਼ਾਨਾ ਰੁਟੀਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ | ਇਸ ਮੌਕੇ ਬੱਚਿਆਂ ਦੇ ਪਾਲਣ-ਪੋਸ਼ਣ ਤੇ ਸਿੱਖਿਆ ਨਾਲ ਸੰਬੰਧਿਤ ਵਿਸ਼ਿਆਂ 'ਤੇ ਇਕ ਵਿਸ਼ੇਸ਼ ਚਰਚਾ ਸੈਸ਼ਨ ਵੀ ਆਯੋਜਿਤ ਕੀਤਾ | ਪੰਜਾਬ ਮਾਤਰਭਾਰਤੀ ਕਨਵੀਨਰ ਅੰਜੂ ਸ਼ਰਮਾ ਨੇ ਕਿਹਾ ਕਿ ਮਾਤ ਸ਼ਕਤੀ ਪਰਿਵਾਰ ਦੀ ਨੀਂਹ ਹੈ, ਜੋ ਬੱਚਿਆਂ ਵਿਚ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਦੇਸ਼ ਭਗਤੀ ਦਾ ਵਿਕਾਸ ਕਰਦੀ ਹੈ | ਉਨ੍ਹਾਂ ਮਾਵਾਂ ਨੂੰ ਬੱਚਿਆਂ ਨੂੰ ਮੋਬਾਈਲ ਅਤੇ ਸੋਸ਼ਲ ਮੀਡੀਆ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ ਘਰ ਵਿਚ ਇਕ ਸਕਾਰਾਤਮਿਕ ਤੇ ਸੰਸਕਿ੍ਤ ਵਾਤਾਵਰਨ ਬਣਾਈ ਰੱਖਣ ਦੀ ਅਪੀਲ ਕੀਤੀ | ਮਾਪਿਆਂ 'ਚੋਂ ਹਿਨਾ ਤ੍ਰੇਹਨ ਨੇ ਬੱਚਿਆਂ ਦੇ ਨੀਂਹ ਪੜਾਅ 'ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਬਚਪਨ ਕਿਸੇ ਵੀ ਬੱਚੇ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੁੰਦਾ ਹੈ | ਇਸ ਸਮੇਂ ਬੱਚੇ ਦੀ ਸ਼ਖ਼ਸੀਅਤ, ਸੋਚ, ਵਿਵਹਾਰ ਤੇ ਕਦਰਾਂ-ਕੀਮਤਾਂ ਦੀ ਨੀਂਹ ਰੱਖੀ ਜਾਂਦੀ ਹੈ | ਪ੍ਰੋਗਰਾਮ ਦੌਰਾਨ ਮਾਵਾਂ ਲਈ ਪ੍ਰੇਰਨਾਦਾਇਕ ਗਤੀਵਿਧੀਆਂ ਤੇ ਸੰਵਾਦ ਸੈਸ਼ਨ ਵੀ ਆਯੋਜਿਤ ਕੀਤੇ ਗਏ | ਮਾਤਰੀ ਭਾਰਤੀ ਸਕੱਤਰ ਸਰਿਤਾ ਗੇਰਾ ਨੇ ਸਾਰੇ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ | ਇਸ ਮੌਕੇ ਸ੍ਰੀਮਤੀ ਰੰਜਨਾ ਨੂੰ 'ਸਰਬੋਤਮ ਮਾਂ ਪੁਰਸਕਾਰ' ਨਾਲ ਸਨਮਾਨਿਤ ਕੀਤਾ | ਪਿ੍ੰਸੀਪਲ ਜਨੇਸ਼ ਬਾਲਾ ਨੇ ਸਾਰੇ ਮਹਿਮਾਨਾਂ ਤੇ ਨਾਰੀ ਸ਼ਕਤੀ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ | ਪ੍ਰੋਗਰਾਮ ਦਾ ਸਮਾਪਨ ਵੰਦੇ ਮਾਤਰਮ ਗੀਤ ਨਾਲ ਹੋਇਆ | ਇਸ ਮੌਕੇ ਪਿ੍ੰਸੀਪਲ ਮੁਕਤਾ ਜੈਨ ਸਰਵਹਿੱਤਕਾਰੀ ਹੁਸ਼ਿਆਰਪੁਰ, ਦੀਦੀ ਕਮਲੇਸ਼ ਤੇ ਤਲਵਾੜਾ ਦੇ ਵੱਖ-ਵੱਖ ਖੇਤਰਾਂ ਦੀਆਂ ਅÏਰਤਾਂ ਮੌਜੂਦ ਸਨ |