27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਗੋਦਰੇਜ ਕੰਪਨੀ ਮੁਹਾਲੀ ਵਲੋਂ ਕੈਂਪਸ ਪਲੇਸਮੈਂਟ

Ad Position 21
No active advertisement
ਅਜੀਤ ਡੈਸਕ 25-05-2026
ਤਲਵਾੜਾ, 24 ਮਈ (ਮਨੀਸ਼ਾ ਮਹਿਤਾ)- ਸਵਰਗੀ ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ.ਟੀ.ਆਈ. ਤਲਵਾੜਾ ਵਿਖੇ ਪਿ੍ੰਸੀਪਲ ਸ੍ਰੀ ਹਰਵਿੰਦਰ ਸਿੰਘ ਹੈਪੀ ਦੀ ਯੋਗ ਅਗਵਾਈ ਹੇਠ ਮੋਹਾਲੀ ਤੋਂ ਆਈ ਹੋਈ ਕੰਪਨੀ ਗੋਦਰੇਜ ਵਲੋਂ ਸਿੱਖਿਆਰਥੀਆਂ ਦੀ ਆਪਣੀ ਕੰਪਨੀ ਵਿਚ ਪਲੇਸਮੈਂਟ ਲਈ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਗੋਦਰੇਜ ਕੰਪਨੀ ਦੇ ਨੁਮਾਇੰਦੇ ਸੰਦੀਪ ਕੁਮਾਰ ਅਤੇ ਗੁਰਪ੍ਰੀਤ ਸਿੰਘ ਵਲੋਂ ਸਿੱਖਿਆਰਥੀਆਂ ਦੀ ਇੰਟਰਵਿਊ ਲਈ ਗਈ ਅਤੇ ਕੁੱਲ 102 ਸਿੱਖਿਆਰਥੀਆਂ ਨੂੰ ਕੰਪਨੀ ਵਲੋਂ ਸ਼ੋਰਟ ਲਿਸਟ ਕੀਤਾ ਗਿਆ | ਇਸ ਮੌਕੇ ਸੀਨੀਅਰ ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ, ਟਰੇਨਿੰਗ ਅਫਸਰ ਹਰ ਦਿਆਲ ਸਿੰਘ, ਲੋਕਲ ਯੂਨਿਟ ਪ੍ਰਧਾਨ ਮਨਜੀਤ ਸਿੰਘ, ਨਿਖਿਲ ਮਹਿਤਾ, ਰਜੀਵ ਕੁਮਾਰ ਸ਼ਰਮਾ, ਰਾਮਪਾਲ ਸੰਧੂ, ਦਿਆਲ ਸਿੰਘ ਵਾਗ, ਸੰਦੀਪ ਪੁਰੀਕਾ, ਮਹਿੰਦਰ ਬਡਿਆਲ, ਜਤਿੰਦਰ ਸਿੰਘ ਬੱਧਣ, ਅਸ਼ੋਕ ਕੁਮਾਰ, ਕਰਨੈਲ ਸਿੰਘ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ | ਸਾਰਾ ਪ੍ਰੋਗਰਾਮ ਪਲੇਸਮੈਂਟ ਅਫ਼ਸਰ ਮਨੋਜ ਕੁਮਾਰ ਕਸ਼ਯਪ ਦੀ ਦੇਖ-ਰੇਖ ਵਿਚ ਨੇਪਰੇ ਚੜਿਆ |
Ad Position 22
No active advertisement
ਪਿਛਲੀ ਖ਼ਬਰ ਗੈਰ ਵਿੱਦਿਅਕ ਡਿਊਟੀਆਂ ਬਹਾਨੇ ਅਧਿਆਪਕਾਂ 'ਤੇ ਅੱਤਿਆਚਾਰ ਕਰਨਾ ਬੰਦ ਕਰੇ ਪੰਜਾਬ ਸਰਕਾਰ-ਵਰਿੰਦਰ ਵਿੱਕੀ ਅਗਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਵਿਖੇ ਯੁਵਾ ਸੰਮੇਲਨ ਕਰਵਾਇਆ
Ad Position 24