ਦਸੂਹਾ, 24 ਮਈ (ਭੁੱਲਰ)-ਡੀ. ਏ. ਵੀ. ਕਾਲਜ ਦਸੂਹਾ ਵਿਚ ਇਕ ਯੁਵਾ ਸੰਮੇਲਨ ਆਯੋਜਿਤ ਕੀਤਾ, ਜਿਸ 'ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਉੱਤਰ ਖੇਤਰ ਦੇ ਸਮਾਜਿਕ ਸਮਰਸਤਾ ਪ੍ਰਮੁੱਖ ਪ੍ਰਮੋਦ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ ਤੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ 'ਪੰਚ ਪਰਿਵਰਤਨ' ਵਿਸ਼ੇ ਤਹਿਤ ਸਮਾਜਿਕ ਸਮਰਸਤਾ, ਵਾਤਾਵਰਨ ਸੰਭਾਲ, ਪਰਿਵਾਰ ਪੇ੍ਰਰਨਾ, ਸਵੈ-ਅਧਾਰਤ ਜੀਵਨ ਤੇ ਨਾਗਰਿਕ ਕਰਤੱਵ ਬੋਧ ਦੇ ਮਹੱਤਵ ਬਾਰੇ ਵਿਸਤਰਿਤ ਚਰਚਾ ਕੀਤੀ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਰਾਕੇਸ਼ ਮਹਾਜਨ ਨੇ ਦੇਸ਼ ਨਿਰਮਾਣ 'ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕੀਤਾ | ਇਸ ਵਿਸ਼ੇਸ਼ ਪ੍ਰੋਗਰਾਮ 'ਚ ਮੁਕੇਰੀਆਂ ਦੇ ਜ਼ਿਲ੍ਹਾ ਪ੍ਰਚਾਰਕ ਅਜੈ, ਜ਼ਿਲ੍ਹਾ ਮੁੱਖ ਮਾਰਗ ਪ੍ਰਮੁੱਖ ਵਿਨੋਦ ਹੰਸ, ਨਗਰ ਬੌਧਿਕ ਪ੍ਰਮੁੱਖ ਅਜੈ ਜੋਸ਼ੀ ਸਮੇਤ ਕਾਲਜ ਦੇ ਸਮੁੱਚੇ ਸਟਾਫ਼ ਮੈਂਬਰ ਹਾਜ਼ਰ ਸਨ ਜਦਕਿ ਮੰਚ ਸੰਯੋਜਕ ਦੀ ਭੂਮਿਕਾ ਡਾ. ਗਿਰੀਸ਼ ਕੁਮਾਰ ਵਲੋਂ ਨਿਭਾਈ ਗਈ |