27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਕੈਪਟਨ ਸੋਹਣ ਸਿੰਘ ਪਾਂਥੇ ਨਮਿਤ ਅੰਤਿਮ ਅਰਦਾਸ ਸਮਾਗਮ

Ad Position 21
No active advertisement
ਅਜੀਤ ਡੈਸਕ 25-05-2026
ਮੁਕੇਰੀਆਂ, 24 ਮਈ (ਰਾਮਗੜ੍ਹੀਆ)-ਪਿੰਡ ਰਾਮਗੜ੍ਹ ਕੁਲੀਆਂ ਦੇ ਕੈਪਟਨ ਸੋਹਣ ਸਿੰਘ ਪਾਂਥੇ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਨਮਿਤ ਅੰਤਿਮ ਅਰਦਾਸ ਸਮਾਗਮ ਦੌਰਾਨ ਵੱਖ-ਵੱਖ ਰਾਜਨੀਤਿਕ ਸ਼ਖ਼ਸੀਅਤਾਂ ਅਤੇ ਸਮੂਹ ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ ਗਏ | ਇਸ ਮੌਕੇ ਅਕਸ਼ਿਤ ਕੁਮਾਰ ਸਾਬਕਾ ਆਰ. ਐਸ. ਐਸ. ਮੁਕੇਰੀਆਂ, ਜੀ. ਐਸ. ਮੁਲਤਾਨੀ ਹਲਕਾ ਇੰਚਾਰਜ, ਜੰਗੀ ਲਾਲ ਮਹਾਜਨ ਵਿਧਾਇਕ ਮੁਕੇਰੀਆਂ, ਸੁਰਜੀਤ ਸਿੰਘ ਧੀਮਾਨ ਡਿਡਵਾ, ਨਰਿੰਦਰ ਸ਼ਰਮਾ ਪੱਪੀ, ਸੁਦਰਸ਼ਨ ਵਿਸ਼ਿਸ਼ਟ, ਇੰਦਰਜੀਤ ਸਿੰਘ ਗਿੱਲ ਕਾਰਜਕਾਰੀ, ਅਮਰਜੀਤ ਸਿੰਘ ਢਾਡੇਕਟਵਾਲ, ਮੰਗਲੇਸ਼ ਕੁਮਾਰ ਜੱਜ ਸਾਬਕਾ ਪ੍ਰਧਾਨ ਨਗਰ ਕੌਂਸਲ, ਸੁਰਜੀਤ ਸਿੰਘ, ਫ਼ਿਲਮ ਨਿਰਮਾਤਾ ਨਿਰਦੇਸ਼ਕ ਮਲਕੀਅਤ ਠਾਕੁਰ ਮੁੰਬਈ, ਕੈਪਟਨ ਵਿਜੇ ਸ਼ਰਮਾ, ਰਿਟਾਇਰਡ ਡੀ. ਐਸ. ਪੀ. ਅਜੀਤ ਸਿੰਘ ਟਾਂਡਾ, ਡੀ. ਐਸ. ਪੀ. ਹਰਦੀਪ ਸਿੰਘ ਬੜੂੰਗਰ, ਸ਼ੰਭੂ ਭਾਰਤੀ, ਪ੍ਰਦੀਪ ਪਲਾਹਾ, ਰਣਜੀਤ ਸਿੰਘ ਰਿੰਕੂ ਆਦਿ ਨੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਸਟੇਜ ਸੰਚਾਲਨ ਰਜਨੀਸ਼ ਧੀਮਾਨ, ਲੁਧਿਆਣਾ ਭਾਜਪਾ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਚੰਨਣ ਸਿੰਘ, ਡਾ: ਵਿਪਨ ਸ਼ਰਮਾ, ਐਡਵੋਕੇਟ ਹਰਿੰਦਰ ਡੱਬ, ਜਗਜੀਤ ਸਿੰਘ, ਪ੍ਰਦੀਪ ਪਿੰਟੂ, ਗੁਰਦੀਪ ਪਠਾਣੀਆ, ਮਾਸਟਰ ਦੀਪਕ ਸ਼ਰਮਾ, ਮਾਸਟਰ ਗੁਰਮੇਲ ਸੰਦਲ ਵਲੋਂ ਜਿਥੇ ਕੈਪਟਨ ਪਾਂਥੇ ਨੂੰ ਅਰਦਾਸ ਉਪਰੰਤ ਸ਼ਰਧਾ ਦੇ ਫ਼ੁਲ ਭੇਟ ਕੀਤੇ ਉਥੇ ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੈਪਟਨ ਪਾਂਥੇ ਵਲੋਂ ਸਮਾਜ ਤੇ ਰਾਜਨੀਤਕ ਨੂੰ ਵੱਡੀ ਦੇਣ ਦਿੱਤੀ ਹੈ ਉਨ੍ਹਾਂ ਵਲੋਂ ਆਪਣੇ ਜੀਵਨ ਕਾਲ ਦੌਰਾਨ ਅਨੇਕਾਂ ਲੋਕਾਂ ਦਾ ਜਿਥੇ ਭਲਾ ਕੀਤਾ ਉਥੇ ਹੀ ਲੋਕ ਅੱਜ ਉਨ੍ਹਾਂ ਨੂੰ ਦਿਲ ਤੋਂ ਯਾਦ ਕਰ ਰਹੇ ਹਨ ਅਤੇ ਉਨ੍ਹਾਂ ਦਾ ਘਾਟ ਮਹਿਸੂਸ ਕਰ ਰਹੇ ਹਨ | ਇਸ ਮੌਕੇ ਅੰਤਿਮ ਅਰਦਾਸ ਉਪਰੰਤ ਗੁਰੂ ਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਅਤੇ ਅੰਤ 'ਚ ਆਈਆਂ ਹੋਈਆਂ ਸ਼ਖ਼ਸੀਅਤਾਂ ਤੇ ਹੋਰ ਸਾਖ ਸੰਬੰਧੀਆਂ ਦਾ ਪਰਿਵਾਰਕ ਮੈਂਬਰਾਂ ਪਤਨੀ ਸੰਤੋਸ਼ ਪਾਂਥੇ, ਲੈਫ. ਕਰਨਲ ਅਸ਼ਵਨੀ ਕੁਮਾਰ ਪਾਂਥੇ, ਮੀਨਾ ਦੇਵੀ ਪਾਂਥੇ, ਕ੍ਰਿਸ਼ਨ ਕੁਮਾਰ ਪਾਂਥੇ ਐਸ. ਪੀ. ਰਿਟਾਇਰਡ, ਮਮਤਾ ਪਾਂਥੇ, ਰਾਜੇਸ਼ ਕੁਮਾਰ ਪਾਂਥੇ ਯੂ. ਕੇ., ਵੰਧਨਾ ਪਾਂਥੇ, ਵਿਕਰਮਜੀਤ ਸਿੰਘ ਪਾਂਥੇ ਪੀ. ਸੀ. ਐਸ., ਸੁਖਵਿੰਦਰ ਕੌਰ ਪਾਂਥੇ ਵਲੋਂ ਉਨ੍ਹਾਂ ਦੇ ਦੁੱਖ 'ਚ ਸ਼ਾਮਿਲ ਹੋਣ ਲਈ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦਸੂਹਾ ਵਿਖੇ ਯੁਵਾ ਸੰਮੇਲਨ ਕਰਵਾਇਆ ਅਗਲੀ ਖ਼ਬਰ ਘੱਲੂਘਾਰਾ ਦਿਵਸ ਤੇ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24