ਮਾਹਿਲਪੁਰ, 24 ਮਈ (ਰਜਿੰਦਰ ਸਿੰਘ)-ਗੁਰਦੁਆਰਾ ਬਾਬਾ ਅੱਘੜ ਸਿੰਘ ਸ਼ਹੀਦ ਪਿੰਡ ਟੂਟੋ ਮਜਾਰਾ, ਹਰੀਆਂ ਵੇਲਾ ਜਥੇਬੰਦੀ ਵਲੋਂ ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਜਥੇਦਾਰ ਬਾਬਾ ਨਾਗਰ ਸਿੰਘ ਦੀ ਅਗਵਾਈ ਹੇਠ ਘੱਲੂਘਾਰਾ ਦਿਵਸ ਤੇ ਪਾਉਂਟਾ ਸਾਹਿਬ ਜੀ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਵਾਇਆ | ਇਸ ਮੌਕੇ ਕੀਰਤਨੀ ਜਥਿਆਂ, ਕਥਾ ਵਾਚਕਾਂ, ਢਾਡੀ ਸਿੰਘਾਂ ਨੇ ਗੁਰਬਾਣੀ, ਕਥਾ, ਜੋਸ਼ੀਲੀਆਂ ਵਾਰਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਜਥੇਬੰਦੀ ਵਲੋਂ ਗੁਰੂ ਘਰਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਉਣ ਵਾਲੇ ਹਰਪ੍ਰੀਤ ਸਿੰਘ ਹੈਪੀ ਦਾ ਸਨਮਾਨ ਕੀਤਾ | ਇਸ ਮੌਕੇ ਅਮਨਵੀਰ ਸਿੰਘ ਚੰਬਲਾਂ, ਬਾਬਾ ਧਰਮ ਸਿੰਘ, ਬਾਬਾ ਬਰਿੰਦਰ ਸਿੰਘ ਜੰਡੋਲੀ, ਗਿਆਨੀ ਜਸਪਾਲ ਸਿੰਘ, ਠੇਕੇਦਾਰ ਹਰਦੀਪ ਸਿੰਘ, ਅਮਰੀਕ ਸਿੰਘ ਮਿੱਕਾ, ਬਾਬਾ ਸੁੱਖਾ ਸਿੰਘ, ਬਾਬਾ ਹਰਮਨਵੀਰ ਸਿੰਘ, ਬਾਬਾ ਨਿਸ਼ਾਨ ਸਿੰਘ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਤੁਫਾਨ ਸਿੰਘ, ਹਰਪ੍ਰੀਤ ਸਿੰਘ ਬਾਬਾ ਕਰਮਜੀਤ ਸਿੰਘ, ਬਾਬਾ ਬਘੇਲ ਸਿੰਘ, ਬਾਬਾ ਰਣਜੀਤ ਸਿੰਘ, ਖ਼ੁਸ਼ਦੀਪ ਸਿੰਘ, ਲਾਲੀ ਚੱਗਰਾਂ, ਮਹੰਤ ਸੁਖਦੇਵ ਸਿੰਘ, ਹਰਮਿੰਦਰ ਸਿੰਘ, ਅਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ ਪਿੰਦਾ ਆਦਿ ਹਾਜ਼ਰ ਸਨ |