27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਡੀ. ਏ. ਵੀ. ਕਾਲਜ ਦਸੂਹਾ ਵਿਖੇ ਐਨ. ਐਸ. ਐਸ. ਯੂਨਿਟ ਵਲੋਂ ਸਮਾਗਮ

Ad Position 21
No active advertisement
ਅਜੀਤ ਡੈਸਕ 25-05-2026
ਦਸੂਹਾ, 24 ਮਈ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਸੰਸਾਰ ਵਿਚ ਪਾਣੀ ਦੀ ਕਿੱਲਤ ਨੂੰ ਮੁੱਖ ਰੱਖਦੇ ਹੋਏ ਐਨ. ਐਸ. ਐਸ. ਯੂਨਿਟ ਵਲੋਂ 'ਜਲ ਹੀ ਜੀਵਨ ਹੈ' ਭਾਵਨਾ ਤਹਿਤ ਇਕ ਪੂਜਾ ਅਰਚਨਾ ਸਮਾਗਮ ਕਰਵਾਇਆ | ਸਮਾਗਮ 'ਚ ਕਾਲਜ ਦੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਨੇ ਸਮੂਲੀਅਤ ਕੀਤੀ | ਸਮਾਗਮ ਦਾ ਮੁੱਖ ਉਦੇਸ਼ ਅਹਿਮ ਕੁਦਰਤੀ ਸ੍ਰੋਤ ਪਾਣੀ ਦੀ ਵਰਤੋਂ ਸੰਯਮ ਨਾਲ ਕਰਨਾ ਤੇ ਉਸ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਸੀ | ਕਾਲਜ ਦੇ ਪਿ੍ੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਨੇ ਐਨ. ਐਸ. ਐਸ. ਯੂਨਿਟ ਵਲੋਂ ਕੀਤੇ ਗਏ | ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਇਆਂ ਸਮੂਹ ਸਟਾਫ਼ ਮੈਬਰਾਂ ਨੂੰ 'ਜਲ ਹੀ ਜੀਵਨ ਹੈ' ਤੇ 'ਜਲ ਹੈ ਤਾਂ ਕੱਲ ਹੈ' ਦੀ ਵਿਚਾਰਧਾਰਾ ਨੂੰ ਵਖਿਆਨ ਕਰਦਿਆ ਪਾਣੀ ਦੀ ਮਨੁੱਖੀ ਜੀਵਨ ਵਿਚ ਅਹਿਮੀਅਤ 'ਤੇ ਚਾਨਣਾ ਪਾਇਆ | ਐਨ. ਐਸ. ਐਸ. ਪ੍ਰੋਗਰਾਮ ਅਫਸਰ ਡਾ. ਨਰਿੰਦਰਜੀਤ ਸਿੰਘ ਅਤੇ ਡਾ. ਅਨੂੰ ਬਜਾਜ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦੀ ਵਿਆਖਿਆ ਕਰਦਿਆ ਕੁਦਰਤੀ ਸ੍ਰੋਤਾਂ ਜਿਵੇ ਹਵਾ, ਪਾਣੀ ਅਤੇ ਧਰਤੀ ਦੀ ਸਾਂਭ ਸੰਭਾਲ ਅਤੇ ਉਸ ਨੂੰ ਦੂਸਿਤ ਹੋਣ ਤੋਂ ਬਚਾਉਣ ਦੇ ਢੰਗ ਤਰੀਕਿਆ 'ਤੇ ਖੁੱਲ੍ਹ ਕੇ ਚਰਚਾ ਕੀਤੀ ਗਈ | ਸਮਾਗਮ 'ਤੇ ਪਾਣੀ ਦੇ ਟਿਊਬਲ ਤੇ ਪਾਣੀ ਦੇ ਦੇਵਤਾ ਸ੍ਰੀ ਖਵਾਜਾ ਪੀਰ ਦੀ ਯਾਦ ਵਿਚ ਦੇਸੀ ਘਿਉ ਦੇ ਚਿਰਾਗ ਬਾਲੇ ਗਏ ਤੇ ਲੰਗਰ ਵੀ ਲਗਾਇਆ | ਇਸ ਮੌਕੇ ਸੀਨੀਅਰ ਫ਼ਕੈਲਟੀ ਮੈਂਬਰ ਪ੍ਰੋ. ਨਿਵੇਦਿਕਾ, ਡਾ. ਨਰਗਿਸ ਢਿੱਲੋਂ, ਪ੍ਰੋ. ਰਣਵੀਰ ਸਿੰਘ, ਪ੍ਰੋ. ਹਰਜੀਤ ਕੌਰ, ਕਾਲਜ ਕਲਰਕ ਸ੍ਰੀ ਅਮਨ ਚਾਵਲਾ ਤੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਵੀ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਦੀਆਂ ਨਸ਼ਾ ਸਰਵੇ, ਜਨਗਣਨਾ ਤੇ ਨਗਰ ਕੌਂਸਲ ਚੋਣਾਂ 'ਚ ਡਿਊਟੀਆਂ ਲਗਾਉਣ ਦੀ ਨਿਖੇਧੀ ਅਗਲੀ ਖ਼ਬਰ -ਗੜ੍ਹਸ਼ੰਕਰ ਨਗਰ ਕੌਂਸਲ ਚੋਣਾਂ- ਗ਼ਲੀਆਂ-ਨਾਲੀਆਂ ਦੇ ਵਿਕਾਸ ਤੋਂ ਉੱਪਰ ਨਹੀਂ ਉੱਠ ਸਕਿਆ ਸ਼ਹਿਰ ਗੜ੍ਹਸ਼ੰਕਰ!
Ad Position 24