27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਾਬਾ ਨੰਦ ਲਾਲ ਸਕੂਲ ਸਹੌੜਾ ਡਡਿਆਲ ਵਿਖੇ ਧਰਤੀ ਪੂਜਨ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 25-05-2026
ਨੰਗਲ ਬਿਹਾਲਾਂ, 24 ਮਈ (ਵਿਨੋਦ ਮਹਾਜਨ)-ਬਾਬਾ ਨੰਦ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਸਹੌੜਾ ਡਡਿਆਲ ਵਿਖੇ ਪਿ੍ੰਸੀਪਲ ਰੀਟਾ ਕੁਮਾਰੀ ਤੇ ਕਮੇਟੀ ਪ੍ਰਧਾਨ ਠਾਕੁਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਧਰਤੀ ਪੂਜਨ ਸਮਾਗਮ ਕਰਵਾਇਆ | ਇਸ ਮੌਕੇ ਅਸ਼ੋਕ ਸ਼ਰਮਾ, ਨਕਸਤਰਾ ਦੇਵੀ, ਓਮ ਪ੍ਰਕਾਸ਼, ਮਦਨ ਲਾਲ ਸ਼ਰਮਾ, ਜੋਗਿੰਦਰ ਲਾਲ ਸ਼ਰਮਾ ਤੋਂ ਇਲਾਵਾ ਖੇਤਰ ਦੇ ਕਿਸਾਨ ਤੇ ਪਤਵੰਤੇ ਸੱਜਣ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਹਾਜ਼ਰ ਸਾਰੇ ਕਿਸਾਨਾਂ ਨੇ ਆਪਣੇ ਖੇਤਾਂ ਦੀ ਪਵਿੱਤਰ ਮਿੱਟੀ ਲਿਆ ਕੇ ਸਕੂਲ ਵਿਖੇ ਦਿੱਤੀ | ਉਪਰੰਤ ਵਿਦਵਾਨ ਪੰਡਤਾਂ ਵਲੋਂ ਵੈਦਿਕ ਮੰਤਰਾਂ ਨਾਲ ਧਰਤੀ ਪੂਜਨ ਕੀਤਾ | ਇਸ ਮੌਕੇ ਪ੍ਰਧਾਨ ਠਾਕੁਰ ਸੁਰਜੀਤ ਸਿੰਘ ਨੇ ਕਿਹਾ ਕਿ ਧਰਤੀ ਨੂੰ ਬਚਾਉਣ ਲਈ ਸਮਾਜ ਨੂੰ ਜਾਗਰੂਕ ਕਰਨਾ ਜਿਥੇ ਸਮੇਂ ਦੀ ਮਹੱਤਵਪੂਰਨ ਜ਼ਰੂਰਤ ਹੈ ਉਥੇ ਇਹ ਸਾਡੇ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਵੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਅਗਲੀ ਖ਼ਬਰ ਬੰਬੋਵਾਲ ਵਿਖੇ ਵਿਸ਼ਵ ਮਧੂ ਮੱਖੀ ਦਿਵਸ ਮਨਾਇਆ
Ad Position 24