27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 25-05-2026
ਮੁਕੇਰੀਆਂ, 24 ਮਈ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰ ਸਾਂਝਾ ਫ਼ਰੰਟ ਦੇ ਮੁਕੇਰੀਆਂ ਯੂਨਿਟ ਦੀ ਹੰਗਾਮੀ ਮੀਟਿੰਗ ਕੁੰਵਰ ਰਾਕੇਸ਼ ਸਿੰਘ ਕਨਵੀਨਰ ਦੀ ਪ੍ਰਧਾਨਗੀ ਹੇਠ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਹੋਈ | ਵਿਚਾਰ ਚਰਚਾ ਕਰਦਿਆਂ ਕੁੰਵਰ ਰਾਕੇਸ਼ ਸਿੰਘ, ਜੋਗਾ ਸਿੰਘ, ਠਾਕਰ ਬਲਵੰਤ ਸਿੰਘ ਤੇ ਜੁਗਿੰਦਰ ਸਿੰਘ ਨੇ ਭਾਗ ਲੈਂਦਿਆਂ ਸਰਕਾਰ ਦੇ ਨਾਂਹ ਪੱਖੀ ਅਤੇ ਟਾਲ੍ਹ ਮਟੋਲ ਦੇ ਰਵੈਈਏ ਪ੍ਰਤੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਨੇ ਛੇਵੇਂ ਤਨਖ਼ਾਹ ਕਮਿਸ਼ਨ ਵਲੋਂ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਸੋਧਣ ਲਈ ਜਿੱਥੇ 2.59 ਦੇ ਗੁਣਾਂਕ ਦੀ ਸਿਫ਼ਾਰਸ਼ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ ਉਥੇ ਹਾਈ ਕੋਰਟ ਵਲੋਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਡੀ. ਏ. ਦਾ ਬਕਾਇਆ ਅਤੇ ਕਿਸ਼ਤਾਂ 30 ਜੂਨ ਤੱਕ ਅਦਾ ਕਰਨ ਦੇ ਫ਼ੈਸਲੇ ਨੂੰ ਵੀ ਵਾਰ-ਵਾਰ ਅਪੀਲਾਂ ਕਰਕੇ ਧੱਕਾ ਕੀਤਾ ਜਾ ਰਿਹਾ ਹੈ | ਮੀਟਿੰਗ 'ਚ ਕੀਤੇ ਫ਼ੈਸਲੇ ਅਨੁਸਾਰ ਮੁਕੇਰੀਆਂ ਨਗਰ ਕੌਂਸਲ ਦੀਆਂ ਹੋ ਰਹੀਆਂ ਚੋਣਾਂ ਵਿਚ ਵੱਖ-ਵੱਖ ਵਾਰਡਾਂ ਵਿਚ ਟੀਮਾਂ ਜਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਘਰ-ਘਰ ਜਾ ਕੇ ਜਿਥੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਘਰਾਂ ਵਿਚ ਡੀ. ਏ. ਨਹੀਂ ਤਾਂ ਵੋਟ ਨਹੀਂ ਅਤੇ ਆਮ ਘਰਾਂ ਵਿਚ ਝਾੜੂ ਹਰਾਓ ਪੰਜਾਬ ਬਚਾਓ ਦੇ ਕੀਤੇ ਜਾ ਰਹੇ ਪ੍ਰਚਾਰ ਤੇ ਤਸੱਲੀ ਪ੍ਰਗਟ ਕੀਤੀ ਗਈ | ਸਾਂਝੇ ਫ਼ਰੰਟ ਦੇ ਆਗੂਆਂ ਨੇ ਵੱਖ-ਵੱਖ ਵਾਰਡਾਂ 'ਚ ਜਾ ਕੇ ਟੀਮਾਂ ਵਲੋਂ ਕੀਤੇ ਜਾ ਰਹੇ ਪ੍ਰਚਾਰ ਦਾ ਜਾਇਜ਼ਾ ਲਿਆ |
Ad Position 22
No active advertisement
ਪਿਛਲੀ ਖ਼ਬਰ ਸੇਂਟ ਸੋਲਜਰ ਸਕੂਲ ਨੇ ਕੌਮੀ ਡੇਂਗੂ ਦਿਵਸ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ ਅਗਲੀ ਖ਼ਬਰ ਬਾਬਾ ਨੰਦ ਲਾਲ ਸਕੂਲ ਸਹੌੜਾ ਡਡਿਆਲ ਵਿਖੇ ਧਰਤੀ ਪੂਜਨ ਸਮਾਗਮ ਕਰਵਾਇਆ
Ad Position 24