22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਸੂਸਾਂ ਮੇਲੇ 'ਚੋਂ ਚੋਰੀ ਹੋਇਆ ਟਰੈਕਟਰ-ਟਰਾਲੀ ਬਰਾਮਦ, ਦੋਸ਼ੀ ਕਾਬੂ

Ad Position 21
No active advertisement
ਅਜੀਤ ਡੈਸਕ 26-05-2026

ਸ਼ਾਮਚੁਰਾਸੀ, 25 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸੂਸਾਂ ਮੇਲੇ ਦੌਰਾਨ ਚੋਰੀ ਹੋਏ ਟਰੈਕਟਰ-ਟਰਾਲੀ ਦੇ ਮਾਮਲੇ 'ਚ ਥਾਣਾ ਬੁੱਲ੍ਹੋਵਾਲ ਦੀ ਪੁਲਿਸ ਨੇ ਚੋਰੀ ਹੋਇਆ ਫਾਰਮਟ੍ਰੈਕ ਟਰੈਕਟਰ ਤੇ ਟਰਾਲੀ ਬਰਾਮਦ ਕੀਤੀ ਹੈ | ਇਸ ਸੰਬੰਧੀ ਥਾਣਾ ਬੁੱਲ੍ਹੋਵਾਲ ਦੇ ਐੱਸ. ਐੱਚ. ਓ. ਪਰਵਿੰਦਰਜੀਤ ਪਾਲ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਇਕ ਵਿਅਕਤੀ ਵਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਇਸ ਟਰੈਕਟਰ-ਟਰਾਲੀ ਨੂੰ ਚੋਰੀ ਕਰਨ ਵਾਲੇ ਕਥਿਤ ਦੋਸ਼ੀ ਭੁਪਿੰਦਰ ਸਿੰਘ ਉਰਫ਼ ਰੈਂਕੂ ਪੁੱਤਰ ਮੱਖਣ ਸਿੰਘ ਪਿੰਡ ਬਾਬਕ ਥਾਣਾ ਟਾਂਡਾ ਨੂੰ ਪਿੰਡ ਬੁੱਬ ਤੇ ਟਰੈਕਟਰ-ਟਰਾਲੀ ਨੂੰ ਮਾਣਕਢੇਰੀ ਦੇ ਚੋਅ 'ਚੋਂ ਬਰਾਮਦ ਕੀਤਾ | ਜ਼ਿਕਰਯੋਗ ਹੈ ਕਿ ਇਸ ਚੋਰੀ ਸੰਬੰਧੀ ਜਸਪ੍ਰੀਤ ਸਿੰਘ ਪੁੱਤਰ ਸਤਵੰਤ ਸਿੰਘ, ਨਿਵਾਸੀ ਪਿੰਡ ਕੋਟਲੀ ਬਾਵਾ ਦਾਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ | ਪੁਲਿਸ ਵਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਜੇਜੋਂ ਤੋਂ ਮਾਹਿਲਪੁਰ ਰੋਡ ਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ 'ਤੇ ਟਿੱਪਰ/ਟਰੱਕਾਂ ਦੀ ਆਵਾਜਾਈ ਸ਼ਾਮ 7 ਵਜੇ ਤੋਂ ਸਵੇਰੇ 7... ਅਗਲੀ ਖ਼ਬਰ ਮੁਹੱਲਾ ਸੁੰਦਰ ਨਗਰ ਵਾਸੀਆਂ ਵਲੋਂ ਵਿਕਾਸ ਨਾ ਹੋਣ ਕਾਰਨ ਰਾਜਸੀ ਪਾਰਟੀ ਦੇ ਵਿਰੋਧ ਦਾ ਐਲਾਨ
Ad Position 24