22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਗੋਬਿੰਦਪੁਰ ਸਕੂਲ 'ਚ ਸਿੱਖਿਆ ਨੂੰ ਸਮਰਪਿਤ ਕੀਤਾ ਪ੍ਰੇਰਕ ਉਪਰਾਲਾ

Ad Position 21
No active advertisement
ਅਜੀਤ ਡੈਸਕ 26-05-2026
ਬੰਗਾ, 25 ਮਈ (ਕਰਮ ਲਧਾਣਾ)-ਸਿੱਖਿਆ ਨੂੰ ਸਮਰਪਿਤ ਇਕ ਪ੍ਰੇਰਕ ਉਪਰਾਲਾ ਸਵਰਨ ਸਿੰਘ ਪਾਬਲਾ ਵਾਸੀ ਕੈਨੇਡਾ ਤੇ ਗੁਰਮੀਤ ਸਿੰਘ ਪਾਬਲਾ ਵਾਸੀ ਅਮਰੀਕਾ ਵਲੋਂ ਆਪਣੇ ਸਵ. ਪਿਤਾ ਸਰਦਾਰ ਕਰਮ ਸਿੰਘ ਤੇ ਮਾਤਾ ਗੁਰਦੇਵ ਕੌਰ ਦੀ ਪਵਿੱਤਰ ਯਾਦ ਵਿਚ ਦੇਸ਼ ਭਗਤ ਮਾਸਟਰ ਕਾਬਲ ਸਿੰਘ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗੋਬਿੰਦਪੁਰ ਦੀਆਂ ਬੋਰਡ ਜਮਾਤਾਂ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਵਿਚ ਪਹਿਲੇ ਤਿੰਨ ਸਥਾਨ ਹਾਸਿਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ 21,000 ਰੁਪਏ ਦਾ ਨਕਦ ਸਨਮਾਨ ਭੇਟ ਕੀਤਾ | ਇਹ ਸਨਮਾਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮਾਪਿਆਂ ਦੀ ਹਾਜ਼ਰੀ ਵਿਚ ਸਕੂਲ ਇੰਚਾਰਜ ਮਨਜੀਤ ਕੌਰ ਤੇ ਸਮੂਹ ਸਟਾਫ ਵਲੋਂ ਭੇਟ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਉਹ ਆਪਣੇ ਸਕੂਲ ਤੇ ਅਧਿਆਪਕਾਂ 'ਤੇ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਦੀ ਰਹਿਨੁਮਾਈ ਨਾਲ ਉਹ ਇਹ ਸਫਲਤਾ ਹਾਸਲ ਕਰ ਸਕੇ | ਇਕ ਵਿਦਿਆਰਥਣ ਨੇ ਭਾਵੁਕ ਹੋ ਕੇ ਕਿਹਾ ਕਿ ਅੱਜ ਦਾ ਇਹ ਸਨਮਾਨ ਉਸ ਨੂੰ ਆਪਣੇ ਮਾਪਿਆਂ ਦਾ ਨਾਂਅ ਮਾਣ ਨਾਲ ਉੱਚਾ ਕਰਨ ਦੀ ਖੁਸ਼ੀ ਦੇ ਰਿਹਾ ਹੈ | ਮਾਪਿਆਂ ਤੇ ਵਿਦਿਆਰਥੀਆਂ ਨੇ ਇਸ ਵਿਸ਼ੇਸ਼ ਸਨਮਾਨ ਲਈ ਪਾਬਲਾ ਪਰਿਵਾਰ ਦਾ ਦਿਲੋਂ ਧੰਨਵਾਦ ਕੀਤਾ | ਵਿਦੇਸ਼ ਤੋਂ ਭੇਜੇ ਆਪਣੇ ਸੁਨੇਹੇ ਵਿਚ ਸਵਰਨ ਸਿੰਘ ਪਾਬਲਾ ਤੇ ਗੁਰਮੀਤ ਸਿੰਘ ਪਾਬਲਾ ਨੇ ਸਕੂਲ ਇੰਚਾਰਜ ਮਨਜੀਤ ਕੌਰ ਤੇ ਸਮੂਹ ਸਟਾਫ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸੇਵਾ ਦਾ ਮੌਕਾ ਮਿਲਿਆ, ਇਹ ਉਨ੍ਹਾਂ ਲਈ ਮਾਣ ਦੀ ਗੱਲ ਹੈ | ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ ਵਲੋਂ ਪਾਬਲਾ ਪਰਿਵਾਰ ਦਾ ਇਸ ਬੇਮਿਸਾਲ ਯੋਗਦਾਨ ਲਈ ਹਾਰਦਿਕ ਧੰਨਵਾਦ ਕੀਤਾ | ਇਸ ਮੌਕੇ ਸਮੂਹ ਅਧਿਆਪਕ ਸਰਬਜੀਤ ਕੁਮਾਰ, ਸੁਭਾਸ਼ ਸੱਲ੍ਹਵੀ, ਸੰਦੀਪ ਕੁਮਾਰ ਬਾਲੀ, ਸੰਜੀਵ ਕੁਮਾਰ ਸੇਠੀ, ਜਸਵੀਰ ਸਿੰਘ, ਹਰਦੀਪ ਰਾਏ, ਸੂਬੇਦਾਰ ਫਤਿਹ ਸਿੰਘ, ਨੇਹਾ, ਗੁਰਪ੍ਰੀਤ ਕੌਰ, ਗੁਰਮੀਤ ਕੌਰ, ਸਤਵਿੰਦਰ ਕੌਰ, ਨੀਲਮ ਰਾਣੀ, ਸੰਜੀਵ ਕੁਮਾਰ, ਦਲਜੀਤ ਸਿੰਘ, ਹਰਮੇਸ਼ ਗੁਰੂ, ਦਲਵਿੰਦਰ ਰਾਮ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 76ਵੀਂ ਬਰਸੀ ਸੰਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਲੜੀਵਾਰ ਭੋਗ ਪਾਏ ਅਗਲੀ ਖ਼ਬਰ ਮਾਪੇ ਆਪਣੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਵਿਚ ਗੁਰਮਤਿ ਸਿਖਲਾਈ ਕੈਂਪਾਂ ਵਿਚ ਜ਼ਰੂਰ ਭੇਜਣ-ਭਾਈ ਸਿਕੰਦਰ ਸਿੰਘ...
Ad Position 24