ਦਸੂਹਾ, 25 ਮਈ (ਭੁੱਲਰ)-ਐੱਸ. ਵੀ. ਜੇ. ਸੀ. ਡੀ. ਏ. ਵੀ. ਪਬਲਿਕ ਸਕੂਲ ਦਸੂਹਾ ਵਿਖੇ ਪਿ੍ੰਸੀਪਲ ਰਸ਼ਮੀ ਮੈਂਗੀ ਦੀ ਕੁਸ਼ਲ ਅਗਵਾਈ ਹੇਠ ਹਾਊਸ ਵੰਡ ਸਮਾਗਮ ਕਰਵਾਇਆ | ਇਸ ਮੌਕੇ ਮੁੱਖ ਮਹਿਮਾਨ ਦੇ ਰੂਪ 'ਚ ਡਾ. ਭਾਨੂ ਗੁਪਤਾ ਐਸੋਸੀਏਟ ਪ੍ਰੋਫੈਸਰ ਆਫ਼ ਮੈਥੇਮੈਟਿਕਸ ਡੀ. ਏ. ਵੀ. ਕਾਲਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਹੈੱਡ ਬੁਆਏ, ਹੈੱਡ ਗਰਲ, ਵਾਈਸ ਹੈੱਡ ਬੁਆਏ, ਵਾਈਸ ਹੈੱਡ ਗਰਲ, ਚਾਰਾਂ ਹਾਊਸਾਂ (ਰੈੱਡ, ਬਲ਼ੂ, ਗਰੀਨ, ਯੈਲੋ) ਦੇ ਕੈਪਟਨ ਅਤੇ ਵਾਈਸ ਕੈਪਟਨ, ਅਸੈਂਬਲੀ ਇੰਚਾਰਜ ਅਤੇ ਵਾਈਸ ਅਸੰਬਲੀ ਇੰਚਾਰਜ, ਸਪੋਰਟਸ ਕੈਪਟਨ ਅਤੇ ਵਾਈਸ ਸਪੋਰਟਸ ਕੈਪਟਨ, ਡਸਿਪਲਿਨ ਕੈਪਟਨ ਅਤੇ ਵਾਈਸ ਡਸਿਪਲਿਨ ਕੈਪਟਨ ਆਦਿ ਅਹੁਦੇ ਸੰਭਾਲਣ ਵਾਲੇ ਵਿਦਿਆਰਥੀਆਂ ਨੂੰ ਅਹੁਦੇ ਵੰਡੇ ਤੇ ਬੈਚ ਪਹਿਨਾ ਕੇ ਸਹੁੰ ਚੁਕਾਈ ਗਈ | ਵਿਦਿਆਰਥੀਆਂ ਨੇ ਸਕੂਲ ਦਾ ਮਾਣ ਸਨਮਾਨ ਬਣਾਈ ਰੱਖਣ, ਅਨੁਸ਼ਾਸਨ ਦਾ ਪਾਲਨ ਕਰਨ ਤੇ ਆਪਣੇ ਫ਼ਰਜ਼ਾਂ ਪ੍ਰਤੀ ਵਫ਼ਾਦਾਰੀ ਕਰਨ ਦੀ ਸਹੁੰ ਚੁੱਕੀ | ਆਪਣੇ ਭਾਸ਼ਨ 'ਚ ਬੋਲਦਿਆਂ ਪਿ੍ੰਸੀਪਲ ਰਸ਼ਮੀ ਮਹਿੰਗੀ ਨੇ ਕਿਹਾ ਕਿ ਅਗਵਾਈ ਕੇਵਲ ਜ਼ਿੰਮੇਵਾਰੀ ਲੈਣਾ ਹੀ ਨਹੀਂ, ਸਗੋਂ ਦੂਜਿਆਂ ਲਈ ਮਿਸਾਲ ਬਣਨਾ ਵੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਇਮਾਨਦਾਰੀ, ਅਨੁਸ਼ਾਸਨ ਤੇ ਸਮਰਪਣ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਖ਼ਾਸ ਤੌਰ 'ਤੇ ਹਾਜ਼ਰ ਮੁੱਖ ਮਹਿਮਾਨ, ਅਧਿਆਪਕ ਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਸਮਾਰੋਹ ਦਾ ਹੋਰ ਵੀ ਮਾਣ ਵਧਿਆ | ਪ੍ਰੋਗਰਾਮ ਦਾ ਅੰਤ ਰਾਸ਼ਟਰ ਗਾਣ ਨਾਲ ਕੀਤਾ | ਇਸ ਮੌਕੇ ਸਮੂਹ ਸਟਾਫ਼ ਦੇ ਮੈਂਬਰ ਵੀ ਹਾਜ਼ਰ ਸਨ |