13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸਾਬਕਾ ਫੁੱਟਬਾਲਰ ਦੇਸ ਰਾਜ ਗੁਰੂ ਮੰਗੂਵਾਲ ਯੂ.ਐਸ.ਏ. ਨੇ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ

Ad Position 21
No active advertisement
ਅਜੀਤ ਡੈਸਕ 27-05-2026
ਬੰਗਾ, 26 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਪਿੰਡ ਮੰਗੂਵਾਲ ਦੇ ਸਾਬਕਾ ਫੁੱਟਬਾਲ ਖਿਡਾਰੀ ਦੇਸ ਰਾਜ ਗੁਰੂ ਯੂ ਐੱਸ.ਏ ਨੇ ਫੁੱਟਬਾਲ ਅਕੈਡਮੀ ਮੰਗੂਵਾਲ ਦੇ ਫੁੱਟਬਾਲ ਖਿਡਾਰੀਆਂ ਨੂੰ ਫੁੱਟਬਾਲ ਖੇਡ ਪ੍ਰਤੀ ਉਤਸ਼ਾਹਿਤ ਕਰਨ ਲਈ ਉਹਨਾਂ ਨੂੰ ਆ ਕੇ ਪਿੰਡ ਦੇ ਖੇਡ ਮੈਦਾਨ ਵਿਚ ਮਿਲੇ | ਉਹਨਾਂ ਦੇ ਨਾਲ ਫੁੱਟਬਾਲ ਖਿਡਾਰੀ ਜਸਵਿੰਦਰ ਗੁਰੂ ਉਰਫ ਪੋਲੋ ਸਨ | ਇਸ ਗੱਲ ਦਾ ਇਜ਼ਹਾਰ ਖੇਡ ਲੇਖਕ ਤੇ ਫੁੱਟਬਾਲ ਕੋਚ ਸਰਬਜੀਤ ਮੰਗੂਵਾਲ ਨੇ ਕੀਤਾ | ਉਨ੍ਹਾਂ ਦੱਸਿਆ ਕਿ ਦੇਸ ਰਾਜ ਗੁਰੂ ਦੇ ਪਿੰਡ ਆਉਂਣ ਬਾਰੇ ਪ੍ਰਸਿੱਧ ਖੇਡ ਲੇਖਕ ਇਕਬਾਲ ਸਿੰਘ ਜੱਬੋਵਾਲ ਨੇ ਨਿਊਯਾਰਕ ਤੋਂ ਫੋਨ ਕਰਕੇ ਦੱਸਿਆ ਸੀ | ਦੇਸ ਰਾਜ ਦੇ ਤਿੰਨ ਵੱਡੇ ਭਰਾ ਰਾਮ ਲਾਲ, ਬਖਸ਼ੀਸ ਰਾਮ ਅਤੇ ਨਿੰਦਰ ਵੀ ਸਾਡੇ ਨਾਲ ਮੇਰੇ ਪਿੰਡ ਦੀ ਟੀਮ 'ਚ ਖੇਡਦੇ ਰਹੇ ਹਨ | ਇਨ੍ਹਾਂ ਦਾ ਭਤੀਜਾ ਇੰਦਰਜੀਤ ਬੱਬੂ ਮੇਰੇ ਕੋਲ ਫੁੱਟਬਾਲ ਖੇਡਿਆ ਹੈ | ਦੇਸ ਰਾਜ ਬੇਸ਼ੱਕ 25 ਸਾਲ ਬਾਅਦ ਯੂ.ਐੱਸ.ਏ ਤੋਂ ਪਿੰਡ ਆਏ ਹਨ, ਫਿਰ ਵੀ ਫੁੱਟਬਾਲ ਖੇਡ ਤੇ ਖਿਡਾਰੀਆਂ ਦੇ ਨਾਲ ਮੋਹ ਉਸੇ ਤਰ੍ਹਾਂ ਝਲਕ ਰਿਹਾ ਹੈ | ਦੇਸ ਰਾਜ ਗੁਰੂ ਨੇ ਕਿਹਾ ਕਿ ਖਿਡਾਰੀ ਵਾਸਤੇ ਖੇਡ ਇੱਕ ਤਪੱਸਿਆ ਹੈ | ਵਧੀਆ ਖਿਡਾਰੀ ਬਣਨ ਲਈ ਮਿਹਨਤ ਕਰਨੀ ਪੈਂਦੀ ਹੈ | ਜਿਸ ਨਾਲ ਪਿੰਡ ਦਾ ਨਾਂ ਰੌਸ਼ਨ ਹੁੰਦਾ ਹੈ | ਇਸ ਮਗਰੋਂ ਸਰਬਜੀਤ ਮੰਗੂਵਾਲ ਨੇ ਦੇਸ ਰਾਜ ਗੁਰੂ ਨੂੰ ਆਪਣੀ ਕਿਤਾਬ ਫੁੱਟਬਾਲ ਦੇ ਅੰਗ ਸੰਗ ਭੇਂਟ ਕੀਤੀ | ਇਸ ਦੇ ਨਾਲ ਹੀ ਅਕੈਡਮੀ ਦੇ ਕੋਚ ਅਰਿੰਦਰ ਮਨੀ ਅਤੇ ਜਸਵੀਰ ਸਿੰਘ ਜੱਸੀ ਨੰਬਰਦਾਰ ਵੱਲੋਂ ਵੀ ਦੇਸ ਰਾਜ ਗੁਰੂ ਦਾ ਗਰਾਊਾਡ 'ਚ ਆਉਂਣ 'ਤੇ ਧੰਨਵਾਦ ਕੀਤਾ | ਇਸ ਮੌਕੇ ਕੋਚ ਅਰਿੰਦਰ ਮਨੀ ਅਤੇ ਖਿਡਾਰੀਆਂ ਦੇ ਮਾਪੇ ਭਿੰਦਾ ਖਟਕੜ, ਗੋਗਾ, ਬੀਰੂ, ਪੋਲੇ ਸਮੇਤ ਲਖਵਿੰਦਰ ਕੁਮਾਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਲੰਬੜਦਾਰ ਰੋਸ਼ਨ ਲਾਲ ਮੀਲੂ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਅਗਲੀ ਖ਼ਬਰ ਸਿੰਬਲੀ ਵਿਖੇ ਪੀਰਾਂ ਦੀ ਦਰਗਾਹ 'ਤੇ ਤਿੰਨ ਦਿਨਾ ਮੇਲਾ ਮਨਾਇਆ ਸੂਫ਼ੀ ਗਾਇਕ ਸਰਦਾਰ ਅਲੀ ਤੇ ਪ੍ਰਵੇਜ਼ ਆਲਮ ਨੇ ਲਾਈਆਂ ਰ...
Ad Position 24