22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਡਾ. ਰਵਜੋਤ ਸਿੰਘ ਵਲੋਂ ਬੇਗਮਪੁਰ ਜੰਡਿਆਲਾ ਦੇ ਪੰਚਾਇਤ ਘਰ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 28-05-2026
ਬੁੱਲ੍ਹੋਵਾਲ, 27 ਮਈ (ਲੁਗਾਣਾ)-ਪਿੰਡ ਬੇਗਮਪੁਰ ਜੰਡਿਆਲਾ ਵਿਖੇ ਬਣੇ ਪੰਚਾਇਤ ਘਰ ਦਾ ਉਦਘਾਟਨ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਵਲੋਂ ਕੀਤਾ ਗਿਆ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਡਾ. ਰਵਜੋਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਲਕਾ ਸ਼ਾਮਚੁਰਾਸੀ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਰ ਪਿੰਡ ਦੇ ਵਿਕਾਸ ਨੂੰ ਬਿਨਾਂ ਕਿਸੇ ਭੇਦ ਭਾਵ ਦੇ ਪੂਰਾ ਕੀਤਾ ਜਾਵੇਗਾ | ਇਸ ਦੌਰਾਨ ਹਾਜ਼ਰ ਪੰਚਾਇਤਾਂ ਤੇ ਮੋਹਤਵਰ ਵਿਅਕਤੀਆਂ ਦੀ ਮੰਗ ਤੇ ਪਿੰਡ ਵਿਚ 2500 ਫੁੱਟ ਸੀਵਰੇਜ ਦਾ ਕੰਮ, ਦੋਨਾਂ ਪਿੰਡਾਂ ਦੇ ਨੌਜਵਾਨਾਂ ਲਈ ਜਿੰਮ ਘਰ, ਪੀਣ ਦੇ ਪਾਣੀ ਵਾਲੀ ਟੈਂਕੀ, ਕਮਿਊਨਿਟੀ ਹਾਲ ਬਣਾਉਣ ਲਈ ਜਲਦ ਤੋਂ ਜਲਦ ਕਾਰਜ ਆਰੰਭ ਕਰਨ ਲਈ ਗ੍ਰਾਂਟ ਜਾਰੀ ਕਰਨ ਦਾ ਐਲਾਨ ਵੀ ਕੀਤਾ | ਇਸ ਮੌਕੇ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਪੰਜਾਬ ਸਰਕਾਰ ਨਾਲ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ, ਅਨੀਸ਼ ਕੁਮਾਰ ਪੀ.ਏ, ਸਰਪੰਚ ਰਣਜੀਤ ਕੌਰ ਬੇਗਮਪੁਰ, ਸਰਪੰਚ ਜਰਨੈਲ ਸਿੰਘ ਜੰਡਿਆਲਾ, ਸੁਰਿੰਦਰ ਸਿੰਘ, ਨਿਰੰਜਨ ਦਾਸ, ਦਲਜੀਤ ਸਿੰਘ, ਪੂਨਮ ਕੁਮਾਰੀ, ਤੋਸ਼ੀ, ਨੰਬਰਦਾਰ ਗੁਰਮੀਤ ਚੰਦ, ਬਹਾਦਰ ਸਿੰਘ ਹਲਕਾ ਪ੍ਰਧਾਨ ਆਮ ਆਦਮੀ ਪਾਰਟੀ, ਸਾਹਿਬ ਸਿੰਘ, ਮਾਈਕਲ ਸਰਪੰਚ ਕੱਤੋਵਾਲ, ਪ੍ਰਧਾਨ ਸਰਬਜੀਤ ਸਿੰਘ ਸਾਬੀ ਮੱਛਰੀਵਾਲ, ਕਰਨ ਸੂਸਾ ਤੇ ਹੋਰ ਨਗਰ ਨਿਵਾਸੀ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਸਮਰ ਫੀਏਸਟਾ-2026 ਦੀ ਸ਼ੁਰੂਆਤ ਅਗਲੀ ਖ਼ਬਰ ਮੇਰੀ ਰਸੋਈ ਸਕੀਮ ਤਹਿਤ ਡਾ. ਇਸ਼ਾਂਕ ਕੁਮਾਰ ਨੇ ਰਾਸ਼ਨ ਕਿੱਟਾਂ ਵੰਡੀਆਂ
Ad Position 24