ਤਲਵਾੜਾ, 28 ਮਈ (ਐਚ. ਐਸ. ਮਿੱਠੂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ. ਸਿੰਘ ਓਬਰਾਏ ਦੀ ਅਗਵਾਈ ਹੇਠ, ਸੰਨੀ ਓਬਰਾਏ ਸਵੈ ਰੁਜ਼ਗਾਰ ਸਕੀਮ ਦੇ ਤਹਿਤ ਸਰਵਹਿੱਤਕਾਰੀ ਵਿੱਦਿਆ ਮੰਦਰ ਸਕੂਲ, ਤਲਵਾੜਾ ਵਿਚ ਚੱਲ ਰਹੇ ਸਿਲਾਈ ਤੇ ਕੰਪਿਊਟਰ ਸੈਂਟਰ ਦੇ 14ਵੇਂ ਬੈਚ ਦੇ ਸਿੱਖਿਆਰਥੀਆਂ ਨੂੰ ਪਾਸ ਹੋਣ ਉੱਤੇ ਸਰਟੀਫਿਕੇਟ ਵੰਡੇ ਗਏ | ਇਸ ਸਮਾਰੋਹ ਦੇ ਮੁੱਖ ਮਹਿਮਾਨ ਦੇਸ ਰਾਜ ਰਾਸ਼ਟਰੀ ਜਨਰਲ ਸਕੱਤਰ ਵਿੱਦਿਆ ਭਾਰਤੀ ਨੇ ਸਿੱਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਉਨ੍ਹਾਂ ਆਪਣੇ ਭਾਸ਼ਣ ਵਿਚ ਬਹੁਮੁੱਲੇ ਪ੍ਰੇਰਣਾਦਾਇਕ ਵਿਚਾਰ ਪ੍ਰਗਟ ਕੀਤੇ ਅਤੇ ਨਾਲ ਹੀ ਡਾਕਟਰ ਓਬਰਾਏ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਟਰੱਸਟ ਦੀ ਜ਼ਿਲ੍ਹਾ ਹੁਸ਼ਿਆਰਪੁਰ ਇਕਾਈ ਦੇ ਸੀਨੀਅਰ ਮੈਂਬਰ ਪ੍ਰੋਫੈਸਰ ਅਜੇ ਸਹਿਗਲ ਨੇ ਆਪਣੇ ਸੰਬੋਧਨ ਵਿਚ ਡਾ. ਓਬਰਾਏ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ ਡਾਕਟਰ ਓਬਰਾਏ ਵੱਲੋਂ ਚਲਾਏ ਜਾ ਰਹੇ ਮੁਫ਼ਤ ਸਿਲਾਈ ਅਤੇ ਕੰਪਿਊਟਰ ਸੈਂਟਰਾਂ ਦੀ ਨਿਗਰਾਨੀ ਅਤੇ ਸੰਚਾਲਨ ਕਰ ਰਹੇ ਟਰੱਸਟ ਦੇ ਡਾਇਰੈਕਟਰ ਐਜੂਕੇਸ਼ਨ ਮੈਡਮ ਇੰਦਰਜੀਤ ਕੌਰ ਗਿੱਲ ਦਾ ਖ਼ਾਸ ਧੰਨਵਾਦ ਕੀਤਾ | ਨਾਲ ਹੀ, ਟਰੱਸਟ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਸ. ਆਗਿਆਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਸਮੇਂ-ਸਮੇਂ ਤੇ ਮਿਲ ਰਹੇ ਸਹਿਯੋਗ ਲਈ ਉਨ੍ਹਾਂ ਦੀ ਸਾਰਥਿਕ ਭੂਮਿਕਾ ਦੀ ਵੀ ਸ਼ਲਾਘਾ ਕੀਤੀ | ਇਸ ਮੌਕੇ ਰਿਟਾਇਰਡ ਐਸ.ਐਮ.ਓ. ਡਾ. ਆਈ. ਕੇ. ਸ਼ਰਮਾ, ਐਡਵੋਕੇਟ ਸਤੀਸ਼ ਚੰਦ ਡਡਵਾਲ, ਸਲਾਈ ਅਧਿਆਪਕਾ ਸੁਰੇਸ਼ ਕੁਮਾਰੀ, ਕੰਪਿਊਟਰ ਅਧਿਆਪਕਾ ਲਕਸ਼ਮੀ ਅਤੇ ਵੱਡੀ ਗਿਣਤੀ ਵਿਚ ਸਿੱਖਿਆਰਥੀ ਮੌਜੂਦ ਰਹੇ |