05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੌਂਸਲ ਚੋਣਾਂ 'ਚ ਮੁਕੇਰੀਆਂ ਦੇ 15 ਵਾਰਡਾਂ 'ਚੋਂ 7 'ਤੇ ਭਾਜਪਾ ਤੇ 6 'ਤੇ ਕਾਂਗਰਸ ਦਾ ਕਬਜ਼ਾ ਇਕ-ਇਕ ਵਾਰਡ 'ਚ 'ਆਪ' ਤੇ ਆਜ਼ਾਦ ਉਮੀਦਵਾਰ ਜੇਤੂ

Ad Position 21
No active advertisement
ਅਜੀਤ ਡੈਸਕ 30-05-2026
ਮੁਕੇਰੀਆਂ, 29 ਮਈ (ਰਾਮਗੜ੍ਹੀਆ)-ਸਥਾਨਕ ਨਗਰ ਕੌਂਸਲ ਦੇ 15 ਵਾਰਡਾਂ ਲਈ 26 ਮਈ ਨੂੰ ਪਈਆਂ ਵੋਟਾਂ ਦੀ ਅੱਜ ਹੋਈ ਗਿਣਤੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ 7, ਕਾਂਗਰਸ ਪਾਰਟੀ ਦੇ 6, ਆਮ ਆਦਮੀ ਪਾਰਟੀ ਦਾ ਇਕ ਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ | ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨਿਕਾਸ ਕੁਮਾਰ ਨੇ ਚੋਣ ਨਤੀਜਿਆਂ ਬਾਰੇ ਦੱਸਿਆ ਕਿ ਵਾਰਡ ਨੰਬਰ 1 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਿ੍ਆ ਭਰਯਾਲ 409 ਵੋਟਾਂ ਲੈ ਕੇ ਜੇਤੂ ਰਹੀ | ਇਸੇ ਤਰ੍ਹਾਂ ਵਾਰਡ ਨੰਬਰ 2 ਤੇ 3 'ਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਤੇ ਰਾਧਿਕਾ ਗੁਪਤਾ ਨੇ ਕ੍ਰਮਵਾਰ 407 ਅਤੇ 864 ਵੋਟਾਂ ਲੈ ਕੇ ਜਿੱਤ ਦਰਜ ਕੀਤੀ | ਵਾਰਡ ਨੰਬਰ 4, 5, 6, 7, 8, 9 ਤੇ 10 ਵਿਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੀਰਜ ਸਾਹਨੀ, ਰਾਜੇਸ਼ ਜੈਨ, ਅਨੂਪ ਕੁਮਾਰ ਭੱਟੀ, ਜਯੋਤੀ ਸ਼ਰਮਾ, ਸੁਭਾਸ਼ ਚੰਦਰ, ਮਧੂਮਿਤਾ ਤੇ ਰਮਨ ਡੋਗਰਾ ਨੇ ਕ੍ਰਮਵਾਰ 691, 773, 671, 614, 535, 482 ਤੇ 503 ਵੋਟਾਂ ਲੈ ਕੇ ਜਿੱਤਾਂ ਦਰਜ ਕੀਤੀਆਂ | ਵਾਰਡ 11, 12 ਤੇ 13 ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਪੂਨਮ, ਸ਼ੇਰ ਸਿੰਘ ਤੇ ਰਮਨ ਰਾਣੀ ਨੇ 450, 625 ਤੇ 533 ਵੋਟਾਂ ਲੈ ਕੇ ਜਿੱਤ ਦਰਜ ਕੀਤੀ | ਇਸੇ ਤਰ੍ਹਾਂ ਵਾਰਡ 14 ਤੋਂ ਆਜ਼ਾਦ ਉਮੀਦਵਾਰ ਗੁਲਜ਼ਾਰ ਸਿੰਘ ਨੇ 312 ਵੋਟਾਂ ਅਤੇ ਵਾਰਡ ਨੰਬਰ 15 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰੂਪ ਲਾਲ ਨੇ 549 ਵੋਟਾਂ ਲੈ ਕੇ ਜਿੱਤ ਦਰਜ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੜ੍ਹਸ਼ੰਕਰ ਦੇ 13 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ 8, ਕਾਂਗਰਸ ਦਾ 1 ਤੇ 4 ਆਜ਼ਾਦ ਉਮੀਦਵਾਰ ਜੇਤੂ ਆਮ ਆਦਮੀ ਪਾਰਟੀ... ਅਗਲੀ ਖ਼ਬਰ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਨੂੰ -ਆਸ਼ਿਕਾ ਜੈਨ
Ad Position 24
No active advertisement